ਕੋਵਿਡ-19 : ICC ਬੋਰਡ ਟੀ20 ਵਿਸ਼ਵ ਕੱਪ ਨੂੰ ਮੁਲਤਵੀ 'ਤੇ ਕਰ ਸਕਦੀ ਹੈ ਵਿਚਾਰ

Friday, May 15, 2020 - 11:27 PM (IST)

ਕੋਵਿਡ-19 : ICC ਬੋਰਡ ਟੀ20 ਵਿਸ਼ਵ ਕੱਪ ਨੂੰ ਮੁਲਤਵੀ 'ਤੇ ਕਰ ਸਕਦੀ ਹੈ ਵਿਚਾਰ

ਨਵੀਂ ਦਿੱਲੀ— ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਆਸਟਰੇਲੀਆ 'ਚ ਹੋਣ ਵਾਲੇ ਆਗਾਮੀ ਟੀ-20 ਵਿਸ਼ਵ ਕੱਪ ਨੂੰ 2022 ਤਕ ਮੁਲਤਵੀ ਕਰਨ 'ਤੇ ਵਿਚਾਰ ਕਰ ਸਕਦਾ ਹੈ। ਆਈ. ਸੀ. ਸੀ. ਦੇ ਬੋਰਡ ਮੈਂਬਰਾਂ ਦੀ 28 ਮਈ ਨੂੰ ਬੈਠਕ ਹੋਣ ਵਾਲੀ ਹੈ ਤੇ ਬੋਰਡ ਦੇ ਇਕ ਮੈਂਬਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਈ. ਸੀ. ਸੀ. ਟੂਰਨਾਮੈਂਟ ਨੂੰ ਮੁਲਤਵੀ 'ਤੇ ਵਿਚਾਰ ਕਰ ਸਕਦਾ ਹੈ। ਬੋਰਡ ਦੇ ਇਸ ਮੈਂਬਰ ਦੇ ਅਨੁਸਾਰ ਕੋਵਿਡ-19 ਮਹਾਮਾਰੀ ਦੇ ਕਾਰਨ ਟੀ-20 ਵਿਸ਼ਵ ਕੱਪ 'ਤੇ ਸ਼ੱਕ ਬਰਕਰਾਰ ਹੈ ਤੇ ਕ੍ਰਿਕਟ ਆਸਟਰੇਲੀਆ ਵੀ ਇਸ ਪ੍ਰਸਤਾਵ ਦਾ ਸਮਰਥਨ ਕਰ ਸਕਦਾ ਹੈ। ਆਈ. ਸੀ. ਸੀ. ਦੇ ਇਸ ਪ੍ਰਤੀਯੋਗਿਤਾ ਦਾ ਆਯੋਜਨ 18 ਅਕਤੂਬਰ ਤੋਂ 15 ਨਵੰਬਰ ਤਕ ਹੈ। ਆਈ. ਸੀ. ਸੀ. ਬੋਰਡ ਦੀ ਬੈਠਕ ਤੋਂ ਪਹਿਲਾਂ ਕ੍ਰਿਕਟ ਕਮੇਟੀ ਦੀ ਬੈਠਕ ਹੈ, ਜਿਸ 'ਚ ਗੇਂਦ 'ਤੇ ਪਸੀਨਾ ਤੇ ਲਾਰ ਲਗਾਉਣ ਸਮੇਤ ਕਈ ਹਾਲਾਤਾਂ 'ਤੇ ਚਰਚਾਂ ਕੀਤੀ ਜਾਵੇਗੀ। ਉਮੀਦ ਹੈ ਕਿ ਕ੍ਰਿਸ ਟੇਟਲੀ ਦੀ ਪ੍ਰਧਾਨਗੀ ਵਾਲੀ ਆਈ. ਸੀ. ਸੀ. ਦੀ ਪ੍ਰਤੀਯੋਗਿਤਾ ਕਮੇਟੀ ਕਈ ਵਿਕਲਪ ਪੇਸ਼ ਕਰੇਗੀ। ਬੋਰਡ ਦੇ ਮੈਂਬਰ ਨੇ ਗੋਪਨੀਅਤਾ ਦੀ ਸ਼ਰਤ 'ਤੇ ਕਿਹਾ ਕਿ- ਅਸੀਂ ਆਈ. ਸੀ. ਸੀ. ਪ੍ਰਤੀਯੋਗਿਤਾ ਕਮੇਟੀ ਨਾਲ ਤਿੰਨ ਵਿਕਲਪਾਂ ਦੀ ਉਮੀਦ ਕਰ ਰਹੇ ਹਾਂ। ਪਹਿਲਾ ਵਿਕਲਪ 14 ਦਿਨ ਦੇ ਇਕਾਂਤਵਾਸ ਦੇ ਨਾਲ ਵਿਸ਼ਵ ਟੀ-20 ਵਿਸ਼ਵ ਕੱਪ ਦਾ ਆਯੋਜਨ ਹੋਵੇ ਜਿਸ 'ਚ ਦਰਸ਼ਕਾਂ ਦੀ ਆਗਿਆ ਹੈ।

ਇਸ 'ਚ ਦੂਜਾ ਵਿਕਲਪ ਹੈ ਕਿ ਮੈਚ ਖਾਲੀ ਸਟੇਡੀਅਮ 'ਚ ਹੋਵੇ। ਤੀਜਾ ਵਿਕਲਪ ਹੈ ਕਿ ਟੂਰਨਾਮੈਂਟ ਨੂੰ 2020 ਦੇ ਲਈ ਮੁਲਤਵੀ ਕਰ ਦਿੱਤਾ ਜਾਵੇ। ਬੋਰਡ ਦੀ ਬੈਠਕ 'ਚ ਪ੍ਰਧਾਨ ਸ਼ਸ਼ਾਂਕ ਮਨੋਹਰ ਦੇ ਲਈ 2 ਮਹੀਨੇ ਦੇ ਵਿਸਤਾਰ 'ਤੇ ਵੀ ਚਰਚਾ ਹੋਵੇਗੀ ਪਰ ਮੁੱਖ ਤੌਰ 'ਤੇ ਧਿਆਨ ਟੀ-20 ਵਿਸ਼ਵ ਕੱਪ 'ਤੇ ਫੈਸਲਾ ਕਰਨ 'ਤੇ ਹੋਵੇਗਾ। ਕ੍ਰਿਕਟ ਆਸਟਰੇਲੀਆ ਤੇ ਉਸ ਦੇ ਮੌਜੂਦਾ ਤੇ ਸਾਬਕਾ ਚੋਟੀ ਖਿਡਾਰੀ ਭਾਰਤ ਦੇ ਨਾਲ ਟੈਸਟ ਸੀਰੀਜ਼ ਕਰਨ 'ਤੇ ਜ਼ੋਰ ਦੇ ਰਹੇ ਹਨ। ਜੋ ਨਵੰਬਰ-ਦਸੰਬਰ 'ਚ ਖੇਡੀ ਜਾਣੀ ਹੈ। ਇਹ ਸੀਰੀਜ਼ ਕ੍ਰਿਕਟ ਆਸਟਰੇਲੀਆ ਦੇ ਵਿਤੀ ਸਹਾਇਤਾ ਦੇ ਲਈ ਮਹੱਤਵਪੂਰਨ ਹੈ।


author

Gurdeep Singh

Content Editor

Related News