ਕੋਵਿਡ-19 : ਸਿੰਧੂ ਨੇ ਆਂਧਰਾ ਅਤੇ ਤੇਲੰਗਾਨਾ ਨੂੰ 5-5 ਲੱਖ ਰੁਪਏ ਦਿੱਤੇ

03/26/2020 4:38:27 PM

ਨਵੀਂ ਦਿੱਲੀ : ਵਰਲਡ ਚੈਂਪੀਅਨ ਬੈਡਮਿੰਟਨ ਪੀ. ਵੀ. ਸਿੰਧੂ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਮੁੱਖ ਮੰਤਰੀ ਰਾਹਤ ਫੰਡ ਵਿਚ 5-5 ਲੱਖ ਰੁਪਏ ਦਿੱਤੇ ਹਨ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨਾਲ 21000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ 600 ਤੋਂ ਵੱਧ ਲੋਕ ਇਨਫੈਕਟਿਡ ਹਨ ਅਤੇ ਹੁਣ ਤਕ 16 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਜਿਸ ਨਾਲ ਦੇਸ਼ ਭਰ ਵਿਚ 14 ਅਪ੍ਰੈਲ ਤਕ ਲਾਕਡਾਊਨ ਹੈ। 

ਸਿੰਧੂ ਨੇ ਟਵੀਟ ਕੀਤਾ, ‘‘ਮੈਂ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਮੁੱਖ ਮੰਤਰੀ ਰਾਹਤ ਫੰਡ ਵਿਚ 5-5 ਲੱਖ ਦੇ ਰਹੀ ਹਾਂ।’’ ਰਿਓ ਓਲੰਪਿਕ ਵਿਚ ਚਾਂਦੀ ਤਮਗਾ ਜਿੱਤ ਚੁੱਕੀ ਸਿੰਧੂ ਦਾ ਆਪਣੀ ਰੈਂਕਿੰਗ ਦੇ ਆਧਾਰ ’ਤੇ ਟੋਕੀਓ ਓਲੰਪਿਕ ਖੇਡਣਾ ਤੈਅ ਹੈ। ਟੋਕੀਓ ਓਲੰਪਿਕ ਅਗਲੇ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।


Ranjit

Content Editor

Related News