ਲੰਬਾ ਫਾਰਮੈਟ ਦਾ ਕ੍ਰਿਕਟ ਖੇਡਣ ਵਾਲੇ ਦੇਸ਼ ਭਵਿੱਖ ''ਚ ਘੱਟ ਹੁੰਦੇ ਜਾਣਗੇ: ਹਾਰੂਨ ਲੋਰਗਟ

Monday, Oct 12, 2020 - 10:47 PM (IST)

ਨਵੀਂ ਦਿੱਲੀ : ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਹਾਰੂਨ ਲੋਰਗਟ ਨੂੰ ਲੱਗਦਾ ਹੈ ਕਿ ਕ੍ਰਿਕਟ ਦੇ ਵਿਸ਼ਵੀਕਰਨ 'ਚ ਟੀ10 ਕ੍ਰਿਕਟ ਆਦਰਸ਼ ਹੋ ਸਕਦਾ ਹੈ ਕਿਉਂਕਿ ਲੰਬਾ ਫਾਰਮੈਟ ਖੇਡਣ ਦੀ ਇੱਛਾ ਰੱਖਣ ਵਾਲੀਆਂ ਟੀਮਾਂ ਘੱਟ ਹੁੰਦੀਆਂ ਜਾਣਗੀਆਂ। ਲੋਰਗਟ ਨੂੰ ਲੱਗਦਾ ਹੈ ਕਿ ਕ੍ਰਿਕਟ ਦਾ ਨਵਾਂ ਟੀ10 ਫਾਰਮੈਟ 90 ਮਿੰਟ ਦੇ ਅੰਦਰ ਖ਼ਤਮ ਹੋ ਜਾਂਦਾ ਜਿਸ ਨਾਲ ਇਹ ਕਾਫ਼ੀ ਸ਼ਾਨਦਾਰ ਹੋ ਸਕਦਾ ਹੈ ਖਾਸ ਤੌਰ 'ਤੇ ਔਰਤਾਂ ਦੇ ਖੇਡ ਲਈ ਕਿਉਂਕਿ ਆਈ.ਸੀ.ਸੀ. ਦੀਆਂ ਨਜ਼ਰਾਂ ਓਲੰਪਿਕ 'ਚ ਕ੍ਰਿਕਟ ਦੇ ਪ੍ਰਵੇਸ਼  'ਤੇ ਲੱਗੀਆਂ ਹੋਈਆਂ ਹਨ।

ਲੋਰਗਟ ਨੂੰ ‘ਟੀ10 ਸਪੋਰਟਸ ਮੈਨੇਜਮੈਂਟ 'ਚ ਦੁਨੀਆ ਭਰ 'ਚ ਕ੍ਰਿਕਟ ਦੇ 10 ਓਵਰ ਦੇ ਫਾਰਮੈਟ ਦੇ ਵਿਕਾਸ ਅਤੇ ਪ੍ਰਸਾਰ ਲਈ ਰਣਨੀਤੀ ਅਤੇ ਵਿਕਾਸ ਦੇ ਨਿਰਦੇਸ਼ਕ ਦੇ ਤੌਰ 'ਤੇ ਨਿਯੁਕਤ ਕੀਤਾ ਹੈ। ਕੰਪਨੀ ਆਬੂ ਧਾਬੀ ਟੀ10 ਟੂਰਨਾਮੈਂਟ ਦਾ ਪ੍ਰਬੰਧ ਕਰਦੀ ਹੈ ਜੋ 28 ਜਨਵਰੀ ਤੋਂ 6 ਫਰਵਰੀ ਤੱਕ ਕੀਤਾ ਜਾਵੇਗਾ। ਲੋਰਗਟ ਨੇ ਸੋਮਵਾਰ ਨੂੰ ਵਰਚੁਅਲ ਮੀਡੀਆ ਕਾਨਫਰੰਸ ਦੌਰਾਨ ਕਿਹਾ, ‘‘ਭਵਿੱਖ 'ਚ ਬਹੁਤ ਘੱਟ ਦੇਸ਼ ਲੰਬੇ ਫਾਰਮੈਟ ਦੇ ਕ੍ਰਿਕਟ ਨੂੰ ਖੇਡਣਗੇ। ਜ਼ਿਆਦਾ ਤੋਂ ਜ਼ਿਆਦਾ ਦੇਸ਼ ਛੋਟੇ ਫਾਰਮੈਟ ਖੇਡਣਗੇ। ਜਦੋਂ ਤੱਕ ਆਈ.ਸੀ.ਸੀ. ਅੰਤਰਰਾਸ਼ਟਰੀ ਟੂਰਨਾਮੈਂਟ ਸ਼ੁਰੂ ਨਹੀਂ ਕਰਦੀ ਤਾਂ ਉਨ੍ਹਾਂ ਨੂੰ ਕਿਵੇਂ ਲੱਗਦਾ ਹੈ ਕਿ ਟੀ10 ਲੋਕਾਂ ਨੂੰ ਪਿਆਰਾ ਹੋਵੇਗਾ?

ਉਨ੍ਹਾਂ ਕਿਹਾ, ‘ਆਈ.ਸੀ.ਸੀ. ਨੇ ਟੀ10 ਫਾਰਮੈਟ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ। ਮੈਂ ਕੁੱਝ ਦਿਨਾਂ 'ਚ ਆਈ.ਸੀ.ਸੀ. 'ਚ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਦੀ ਯੋਜਨਾ ਬਣਾ ਰਿਹਾ ਹਾਂ ਅਤੇ ਦੇਖਦੇ ਹਾਂ ਕਿ ਕੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ‘ਟੀ10 ਔਰਤਾਂ ਦੇ ਖੇਡ ਦੇ ਵਿਕਾਸ ਲਈ ਕਾਫ਼ੀ ਵਧੀਆ ਹੋ ਸਕਦਾ ਹੈ। ਇਹ ਓਲੰਪਿਕ ਲਈ ਆਦਰਸ਼ ਫਾਰਮੈਟ ਹੋ ਸਕਦਾ ਹੈ ਕਿਉਂਕਿ ਇਹ ਸਿਰਫ਼ 90 ਮਿੰਟ 'ਚ ਖ਼ਤਮ ਹੋ ਜਾਂਦਾ ਹੈ ਜਿਵੇਂ ਕਿ ਫੁੱਟਬਾਲ ਮੈਚ।


Inder Prajapati

Content Editor

Related News