BBL ਦੌਰਾਨ ਚੱਕਰ ਖਾ ਕੇ ਮੈਦਾਨ 'ਤੇ ਡਿੱਗਿਆ ਇਹ ਆਸਟਰੇਲੀਆਈ ਗੇਂਦਬਾਜ਼

02/09/2019 5:38:30 PM

ਪਰਥ : ਭਾਰਤ ਦੌਰੇ ਲਈ ਆਸਟਰੇਲੀਆ ਦੀ ਵਨ ਡੇ ਅਤੇ ਟੀ-20 ਕੌਮਾਂਤਰੀ ਸੀਰੀਜ਼ ਲਈ ਚੁਣੀ ਟੀਮ ਵਿਚ ਸ਼ਾਮਲ ਨਾਥਨ ਕੁਲਟਰ ਨਾਈਲ ਸ਼ਨੀਵਾਰ ਨੂੰ ਬਿਗ ਬੈਸ਼ ਲੀਗ ਮੈਚ ਦੌਰਾਨ ਮੈਦਾਨ 'ਤੇ ਵਰਟਿਗੋ (ਚੱਕਰ ਆਉਣਾ) ਦੇ ਸ਼ਿਕਾਰ ਹੋ ਗਏ। ਆਸਟਰੇਲੀਆ ਦੀ ਘਰੇਲੂ ਟੀ-20 ਲੀਗ ਵਿਚ ਪਰਥ ਸਕੋਚਰਸ ਦੀ ਅਗਵਾਈ ਕਰਨ ਵਾਲੇ ਕੁਲਟਰ ਨਾਈਲ ਨੇ ਐਡੀਲੇਡ ਸਟ੍ਰਾਈਕਰਸ ਵਿਰੁੱਧ ਆਪਣੇ ਆਖਰੀ ਓਵਰ ਦੀ 5ਵੀਂ ਗੇਂਦ ਸੁੱਟਣ ਤੋਂ ਬਾਅਦ ਇਸ਼ਾਰਾ ਕੀਤਾ ਕਿ ਉਹ ਠੀਕ ਨਹੀਂ ਹੈ। ਪਰਥ ਸਕੋਚਰਸ ਦੇ ਕਪਤਾਨ ਮਿਸ਼ੇਲ ਮਾਰਸ਼ ਨਾਲ ਗੱਲ ਕਰਨ ਤੋਂ ਬਾਅਦ ਉਸ ਨੇ ਓਵਰ ਦੀ ਆਖਰੀ ਗੇਂਦ ਸੁੱਟੀ ਜਿਸ 'ਤੇ ਬੱਲੇਬਾਜ਼ ਨੇ ਛੱਕਾ ਲਾ ਦਿੱਤਾ। ਗੇਂਦ ਸੁੱਟਣ ਦੇ ਤੁਰੰਤ ਬਾਅਦ ਉਹ ਮੈਦਾਨ 'ਤੇ ਬੈਠ ਗਏ। ਟੀਮ ਦੇ ਫਿਜ਼ਿਓ ਕ੍ਰਿਸ ਕਵਿਨੇਲ ਨੇ ਕਿਹਾ ਕਿ ਕੁਲਟਰ ਨਾਈਲ ਗੰਭੀਰ ਵਰਟਿਗੋ ਦੇ ਸ਼ਿਕਾਰ ਹੋ ਗਏ ਸੀ। ਬੀ. ਬੀ. ਐੱਲ. ਵੈਬਸਾਈਟ 'ਤੇ ਕਵਿਨੇਲ ਨੇ ਕਿਹਾ, ''ਮੈਚ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਚੌਕਸੀ ਦੇ ਤੌਰ 'ਤੇ ਅਗਲੇ ਕੁਝ ਸਮੇਂ ਲਈ ਉਸ 'ਤੇ ਨਜ਼ਰ ਰੱਖੀ ਜਾਵੇਗੀ।


Related News