ਅਮਰੀਕੀ ਟੈਨਿਸ ਸੰਘ ਨੇ 12 ਅਕਤੂਬਰ ਤੱਕ ਸਾਰੇ ਜੂਨੀਅਰ ਮੁਕਾਬਲੇ ਕੀਤੇ ਰੱਦ

Tuesday, Aug 18, 2020 - 01:07 PM (IST)

ਅਮਰੀਕੀ ਟੈਨਿਸ ਸੰਘ  ਨੇ 12 ਅਕਤੂਬਰ ਤੱਕ ਸਾਰੇ ਜੂਨੀਅਰ ਮੁਕਾਬਲੇ ਕੀਤੇ ਰੱਦ

ਵਾਸ਼ਿੰਗਟਨ (ਭਾਸ਼ਾ) : ਕੋਰੋਨਾ ਵਾਇਰਸ ਮਹਾਮਰੀ ਨਾਲ ਜੁੜੀ ਸਥਿਤੀ ਕਾਰਨ ਅਮਰੀਕੀ ਟੈਨਿਸ ਸੰਘ (ਯੂ.ਐਸ.ਟੀ.ਏ.) ਨੇ 12 ਅਕਤੂਬਰ ਤੱਕ ਸਾਰੇ ਰਾਸ਼ਟਰੀ ਜੂਨੀਅਰ ਮੁਕਾਬਲੇ ਰੱਦ ਕਰ ਦਿੱਤੇ ਹਨ।

ਯੂ.ਐਸ.ਟੀ.ਏ. ਨੇ ਨਾਲ ਹੀ ਬਾਲਉਮਰ ਵਰਗ ਇਕ ਦੇ ਸਾਰੇ ਮੁਕਾਬਲੇ ਸਾਲ ਦੇ ਆਖ਼ੀਰ ਤੱਕ ਰੱਦ ਕਰ ਦਿੱਤੇ ਹਨ, ਜਿਸ ਵਿਚ ਬਾਲਗ, ਓਪਨ, ਫੈਮਿਲੀ ਅਤੇ ਉਮਰ ਵਰਗ ਮੁਕਾਬਲੇ ਸ਼ਾਮਲ ਹਨ। ਮੁਕਾਬਲੇ ਨਾਲ ਜੁੜੇ ਸਾਰੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਮੁਕਾਬਲਿਆਂ ਨੂੰ ਰੱਦ ਕਰਣ ਦਾ ਫ਼ੈਸਲਾ ਕੀਤਾ ਗਿਆ, ਕਿਉਂਕਿ ਟੂਰਨਾਮੈਂਟ ਲਈ ਵੱਖ-ਵੱਖ ਸੂਬਿਆਂ ਦੀ ਯਾਤਰਾ ਕਰਣ ਵਿਚ ਇਨਫੈਕਸ਼ਨ ਦਾ ਜ਼ਿਆਦਾ ਖ਼ਤਰਾ ਬਣਿਆ ਹੋਇਆ ਹੈ। ਯੂ.ਐਸ.ਟੀ.ਏ. ਨੇ ਕਿਹਾ ਹੈ ਕਿ ਮੁਕਾਬਲੇ ਦੇ ਸਥਾਨਾਂ ਅਤੇ ਖਿਡਾਰੀਆਂ ਦੇ ਘਰੇਲੂ ਸੂਬਿਆਂ ਵਿਚ ਵੱਖ-ਵੱਖ ਨਿਯਮਾਂ, ਪਾਬੰਦੀਆਂ ਅਤੇ ਇਕਾਂਤਵਾਸ ਦੇ ਸਮੇਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।


author

cherry

Content Editor

Related News