ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਮਾਸਕੋ ਟੈਨਿਸ ਟੂਰਨਾਮੈਂਟ ਰੱਦ

09/18/2020 10:22:11 AM

ਲੰਡਨ (ਭਾਸ਼ਾ) : ਮਾਸਕੋ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਕਰੇਮਲਿਨ ਕੱਪ ਟੈਨਿਸ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਹੈ। ਪੁਰਸ਼ ਵਰਗ ਵਿਚ ਇਹ ਟੂਰਨਾਮੈਂਟ 19 ਅਕਤੂਬਰ ਤੋਂ ਅਤੇ ਬੀਬੀ ਵਰਗ ਵਿਚ ਉਸ ਦੇ ਇਕ ਹਫ਼ਤੇ ਬਾਅਦ ਸ਼ੁਰੂ ਹੋਣਾ ਸੀ। ਏ.ਟੀ.ਪੀ. ਅਤੇ ਡਬਲਯੂ.ਟੀ.ਏ. ਨੇ ਸੰਯੁਕਤ ਬਿਆਨ ਵਿਚ ਇਸ ਨੂੰ ਰੱਦ ਕਰਣ ਦਾ ਐਲਾਨ ਕੀਤਾ।

ਬਿਆਨ ਵਿਚ ਕਿਹਾ ਗਿਆ, 'ਮਾਸਕੋ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਕਾਰਨ ਇਸ ਟੂਰਨਾਮੈਂਟ ਦਾ ਪ੍ਰਬੰਧ ਹੁਣ ਸੰਭਵ ਨਹੀਂ ਹੈ। ਮਾਸਕੋ ਸ਼ਹਿਰ ਪ੍ਰਸ਼ਾਸਨ ਨੇ ਵੀ ਇਸ 'ਤੇ ਮਨਜੂਰੀ ਜਤਾਈ ਹੈ।' ਏ.ਟੀ.ਪੀ. ਦਾ ਸੈਂਟ ਪੀਟਰਸਬਰਗ ਓਪਨ ਹਾਲਾਂਕਿ 12 ਅਕਤੂਬਰ ਤੋਂ ਹੋਵੇਗਾ।


cherry

Content Editor

Related News