ਕੋਰੋਨਾ ਵਾਇਰਸ : ਗੋਲਫਰ ਲਾਹਿੜੀ ਨੇ ਕੀਤਾ 7 ਲੱਖ ਰੁਪਏ ਦਾ ਦਾਨ
Saturday, Apr 04, 2020 - 07:08 PM (IST)

ਨਵੀਂ ਦਿੱਲੀ : ਭਾਰਤ ਦੇ ਚੋਟੀ ਗੋਲਫਰਾਂ ਵਿਚੋਂ ਇਕ ਅਨਿਰਬਾਨ ਲਾਹਿੜੀ ਨੇ ਕੋਰੋਨਾ ਵਾਇਰਸ ਕੋਵਿਡ-19 ਖਿਲਾਫ ਦੇਸ਼ ਦੀ ਲੜਾਈ ਵਿਚ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ 7 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। ਲਾਹਿੜੀ ਨੇ ਟਵਿੱਟਰ ’ਤੇ ਕਿਹਾ, ‘‘ਅਸੀਂ ਅੱਜ ਇਕ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਾਂ ਅਤੇ ਇਸ ਘੜੀ ਵਿਚ ਮੈਂ ਆਪਣੇ ਪ੍ਰਸ਼ੰਸਕਾਂ ਅਤੇ ਦੇਸ਼ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਕਜੁੱਟ ਹੋਣ ਅਤੇ ਇਕ-ਦੂਜੇ ਦੀ ਮਦਦ ਕਰਨ। ਮੈਂ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ 7 ਲੱਖ ਰੁਪਏ ਦੀ ਮਦਦ ਕੀਤੀ ਹੈ ਅਤੇ ਇਸ ਦੇ ਨਾਲ ਹੀ ਜੋਮਾਟੋ ਫੰਡਿਡੰਗ ਇੰਡੀਆ ਇਨੀਸ਼ੀਏਟਿਵ ’ਤੇ 100 ਪਰਿਵਾਰਾਂ ਦੀ ਮਦਦ ਕਰਾਂਗਾ।’’