ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਫਰੈਂਚ ਓਪਨ ''ਚ ਦਰਸ਼ਕਾਂ ਦੀ ਗਿਣਤੀ 1000 ਤੱਕ ਸੀਮਤ

Friday, Sep 25, 2020 - 04:46 PM (IST)

ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਫਰੈਂਚ ਓਪਨ ''ਚ ਦਰਸ਼ਕਾਂ ਦੀ ਗਿਣਤੀ 1000 ਤੱਕ ਸੀਮਤ

ਪੈਰਿਸ (ਭਾਸ਼ਾ) : ਫਰੈਂਚ ਓਪਨ ਲਈ ਪਹਿਲਾਂ ਤੋਂ ਤੈਅ ਘੱਟ ਦਰਸ਼ਕਾਂ ਦੀ ਗਿਣਤੀ ਵਿਚ ਹੋਰ ਕਟੌਤੀ ਕਰ ਦਿੱਤੀ ਗਈ ਹੈ। ਪੈਰਿਸ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ, ਜਿਸ ਕਾਰਨ ਇਕ ਦਿਨ ਵਿਚ ਇਹ ਗਿਣਤੀ ਸਿਰਫ਼ 1000 ਦਰਸ਼ਕ ਤੱਕ ਸੀਮਤ ਕਰ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਫਰਾਂਸ ਦੇ ਪ੍ਰਧਾਨ ਮੰਤਰੀ ਜੀਲ ਕੈਸਟੇਕਸ ਨੇ 5 ਹਜ਼ਾਰ ਦਰਸ਼ਕਾਂ ਦੀ ਆਗਿਆ ਦਿੱਤੀ ਸੀ ਪਰ ਉਨ੍ਹਾਂ ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਇਸ ਨੂੰ ਘੱਟ ਕਰਨ ਦੀ ਘੋਸ਼ਣਾ ਕੀਤੀ। ਇਸ ਦਾ ਅਸਰ ਹਾਲਾਂਕਿ ਖਿਡਾਰੀਆਂ, ਕੋਚ ਅਤੇ ਸਹਿਯੋਗੀ ਮੈਂਬਰਾਂ ਦੇ ਇਲਾਵਾ ਸਟੇਡੀਅਮ ਦੇ ਕਾਮਿਆ 'ਤੇ ਨਹੀਂ ਪਏਗਾ।
 


author

cherry

Content Editor

Related News