ਕੋਰੋਨਾ ਵਾਇਰਸ ਦੇ ਕਾਰਣ ਦੁਨੀਆ ਭਰ ਦੀਆਂ ਖੇਡਾਂ ਦੇ ਬਦਲ ਜਾਣਗੇ ਨਿਯਮ

06/16/2020 12:56:00 PM

ਜਲੰਧਰ (ਵੈੱਬ ਡੈਸਕ)- ਕੋਵਿਡ-19 ਦੇ ਕਾਰਣ ਦੁਨੀਆ ਭਰ ਦੀਆਂ ਸਾਰੀਆਂ ਖੇਡਾਂ ਦੇ ਨਿਯਮ ਬਦਲ ਜਾਣਗੇ। ਸਾਰੀਆਂ ਖੇਡਾਂ ਵਿਚ ਸੋਸ਼ਲ ਡਿਸਟੈਂਸਿੰਗ ਸਭ ਤੋਂ ਪ੍ਰਮੁੱਖ ਹੋਵੇਗੀ। ਟੈਨਿਸ ਖਿਡਾਰੀਆਂ ਨੂੰ ਜਿੱਥੇ ਆਪਣੇ ਤੌਲੀਏ ਖੁਦ ਹੀ ਲੈ ਕੇ ਆਉਣੇ ਪੈਣਗੇ, ਉਥੇ ਹੀ ਫੁੱਟਬਾਲ ਮੈਚ ਵਿਚ ਗੋਲ ਹੋਣ ’ਤੇ ਜਸ਼ਨ ਮਨਾਉਣ ’ਤੇ ਰੋਕ ਲੱਗ ਗਈ ਹੈ। ਕ੍ਰਿਕਟ ਵਿਚ ਵੀ ਕਈ ਬਦਲਾਅ ਹੋਏ ਹਨ। ਹੁਣ ਟੈਸਟ ਕ੍ਰਿਕਟ ਵਿਚ ਖਿਡਾਰੀਆਂ ਦੀ ਟੀ-ਸ਼ਰਟ ਦੇ ਫਰੰਟ ’ਤੇ ਇਸ਼ਤਿਹਾਰ ਦੇਖਣ ਨੂੰ ਮਿਲਣਗੇ। ਪਹਿਲਾਂ ਇਹ ਨਿਯਮ ਟੈਸਟ ਕ੍ਰਿਕਟ ਵਿਚ ਲਾਗੂ ਨਹੀਂ ਸੀ। ਸਿਰਫ ਨਿਊਜ਼ੀਲੈਂਡ ਨੂੰ ਛੱਡ ਕੇ ਕਿਸੇ ਵੀ ਹੋਰ ਦੇਸ਼ ਵਿਚ ਸਟੇਡੀਅਮ ਵਿਚੋਂ ਦਰਸ਼ਕ ਦੂਰ ਹਨ।

  • ਗੋਲ ਹੋਣ ’ਤੇ ਨਹੀਂ ਹੋਵੇਗਾ ਜਸ਼ਨ, ਟੈਨਿਸ ਖਿਡਾਰੀ ਆਪਣੇ ਤੌਲੀਏ ਲੈ ਕੇ ਆਉਣਗੇ, ਟੈਸਟ ਕ੍ਰਿਕਟ ਵਿਚ ਫਰੰਟ ਟੀ-ਸ਼ਰਟ ’ਤੇ ਹੋਣਗੇ ਇਸ਼ਤਿਹਾਰ
  • ਸੋਸ਼ਲ ਡਿਸਟੈਂਸਿੰਗ ’ਤੇ ਰਹੇਗਾ ਜ਼ੋਰ, ਸੈਲਫੀ/ਆਟੋਗ੍ਰਾਫ ਵੀ ਨਹੀਂ ਦੇ ਸਕਣਗੇ ਖਿਡਾਰੀ

-ਦੇਖੋ ਰਿਪੋਰਟ

ਕ੍ਰਿਕਟ : ਆਈ. ਸੀ. ਸੀ. ਨੇ ਕੋਰੋਨਾ ਵਾਇਰਸ ਦੇ ਕਾਰਣ ਕਈ ਬਦਲਾਅ ਕੀਤੇ ਹਨ-
PunjabKesari

1. ਬਾਲ ਚਮਕਾਉਣ ਲਈ ਲਾਰ ਦਾ ਇਸਤੇਮਾਲ ਨਹੀਂ ਹੋਵੇਗਾ। ਹਰੇਕ ਟੀਮ ਨੂੰ ਇਕ ਪਾਰੀ ਵਿਚ 2 ਵਾਰ ਵਾਰਨਿੰਗ ਦਿੱਤੀ ਜਾਵੇਗੀ। ਜੇਕਰ ਫਿਰ ਵੀ ਅਜਿਹਾ ਹੁੰਦਾ ਹੈ ਤਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ 5 ਦੌੜਾਂ ਮਿਲਣਗੀਆਂ।

2. ਟੈਸਟ ਕ੍ਰਿਕਟ ਵਿਚ ਹੁਣ ਕੋਰੋਨਾ ਕਨੈਕਸ਼ਨ ਦੀ ਸਹੂਲਤ ਮਿਲੇਗੀ। ਅਰਥਾਤ ਕਿਸੇ ਖਿਡਾਰੀ ਦੇ ਕੋਰੋਨਾ ਪਾਜ਼ੇਟਿਵ ਹੋਣ ’ਤੇ ਉਸਦੀ ਜਗ੍ਹਾ ਸਬਸਟੀਚਿਊਟ ਮਿਲੇਗਾ। ਨਿਯਮ ਅਨੁਸਾਰ, ਬੱਲੇਬਾਜ਼ ਦੀ ਜਗ੍ਹਾ ਬੱਲੇਬਾਜ਼ ਤੇ ਗੇਂਦਬਾਜ਼ ਦੀ ਜਗ੍ਹਾ ਗੇਂਦਬਾਜ਼ ਹੀ ਆਵੇਗਾ। ਹਾਲਾਂਕਿ ਕਿਹੜਾ ਖਿਡਾਰੀ ਮੈਦਾਨ ’ਤੇ ਉਤਰੇਗਾ, ਇਸਦਾ ਫੈਸਲਾ ਮੈਚ ਰੈਫਰੀ ਕਰੇਗਾ।

3. ਆਰਥਿਕ ਨੁਕਸਾਨ ਦੀ ਭਰਪਾਈ ਲਈ ਹੁਣ ਟੈਸਟ ਵਿਚ ਖਿਡਾਰੀਆਂ ਦੀ ਜਰਸੀ ’ਤੇ 32 ਇੰਚ ਤਕ ਦਾ ਲੋਗੋ (ਇਸ਼ਤਿਹਾਰ) ਲੱਗ ਸਕਦਾ ਹੈ। ਪਹਿਲਾਂ ਇਸਦੀ ਮਨਜ਼ੂਰੀ ਸਿਰਫ ਵਨ ਡੇ ਤੇ ਟੀ-20 ਲਈ ਹੀ ਸੀ।

4. ਦੇਸ਼ਾਂ ਵਿਚਾਲੇ ਹੋਣ ਵਾਲੀ ਸੀਰੀਜ਼ ਵਿਚ ਦੋਵੇਂ ਫੀਲਡ ਅੰਪਾਇਰ ਤੇ ਮੈਚ ਰੈਫਰੀ ਘਰੇਲੂ ਹੀ ਹੋਣਗੇ। ਪਹਿਲਾਂ ਨਿਊਟ੍ਰਲ ਅੰਪਾਇਰ (ਵਿਦੇਸ਼ੀ) ਹੀ ਹੁੰਦਾ ਸੀ।

ਜ਼ਿਕਰਯੋਗ ਹੈ ਕਿ ਕੋਰੋਨਾ ਦੇ ਕਾਰਣ ਆਖਰੀ ਕ੍ਰਿਕਟ ਮੈਚ 13 ਮਾਰਚ ਨੂੰ ਸਿਡਨੀ ਵਿਚ ਆਸਟਰੇਲੀਆ-ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਸੀ।

PunjabKesari

ਚਾਈਨੀਜ਼ ਲੀਗ : ਕਟਆਊਟ ਤੇ ਡੰਮੀ ਦੇ ਸਾਹਮਣੇ ਨੱਚੀਆਂ ਚੀਅਰਲੀਡਰਜ਼

ਤਾਈਵਾਨ ਵਿਚ ਚਾਈਨੀਜ਼ ਲੀਗ ਦੌਰਾਨ ਵੀ ਫੈਨਜ਼ ਦੇ ਕਟਆਊਟ ਤੇ ਡੰਮੀਆਂ ਲਾਈਆਂ ਗਈਆਂ। ਦਰਸ਼ਕਾਂ ਦੀ ਜਗ੍ਹਾ ਰੋਬੋਟ ਨੂੰ ਰੱਖਿਆ ਗਿਆ। ਚੀਅਰਲੀਡਰਸ ਉਨ੍ਹਾਂ ਦੇ ਸਾਹਮਣੇ ਪ੍ਰਫਾਰਮ ਕਰ ਰਹੀਆਂ ਹਨ।

ਟੈਨਿਸ : ਹਰ ਵਾਰ ਬਾਲ ਨੂੰ ਕੀਤਾ ਜਾਵੇਗਾ ਸੈਨੇਟਾਈਜ
PunjabKesari

ਅਗਸਤ ਵਿਚ ਯੂ. ਐੱਸ. ਓਪਨ ਤੇ ਪੈਰਿਸ ਵਿਚ ਸਤੰਬਰ ਵਿਚ ਪ੍ਰਸਤਾਵਿਤ ਫ੍ਰੈਂਚ ਓਪਨ ਦੀ ਹੁਣ ਤੋਂ ਹੀ ਗਾਈਡਲਾਈਨਜ਼ ਆ ਗਈ ਹੈ। ਅਮਰੀਕੀ ਟੈਨਿਸ ਅੈਸੋਸੀਏਸ਼ਨ (ਯੂ. ਐੱਸ. ਟੀ. ਏ.) ਕਹਿ ਚੁੱਕੀ ਹੈ ਕਿ ਖਿਡਾਰੀਆਂ ਨੂੰ ਚਾਰਟਰਡ ਪਲੇਨ ਰਾਹੀਂ ਹੀ ਨਿਊਯਾਰਕ ਲਿਆਂਦਾ ਜਾਵੇਗਾ।-ਪੜ੍ਹੋ ਬਦਲੇ ਨਿਯਮ-

  • ਲਾਈਨ ਜੱਜ ਕਰਨ ਵਾਲੇ ਆਪਸ ਵਿਚ ਵਾਕੀ-ਟਾਕੀ ਰਾਹੀਂ ਹੀ ਗੱਲ ਕਰਨਗੇ।
  • ਬਾਲ ਬੋਆਏ ਲਈ ਨਾਬਾਲਿਗਾਂ ਨੂੰ ਗੇਮ ਵਿਚ ਐਂਟਰੀ ਨਹੀਂ ਮਿਲੇਗੀ।
  • ਖਿਡਾਰੀ ਪ੍ਰੈਕਟਿਸ ਤੋਂ ਬਾਅਦ ਸਿੱਧੇ ਹੋਟਲ ਜਾਣਗੇ। ਸੈਲਫੀ/ਆਟੋਗ੍ਰਾਫ ਹੋਏ ਬੈਨ।
  • ਬਾਲ ਨੂੰ ਹਰ ਵਾਰ ਸੈਨੇਟਾਈਜ ਕੀਤਾ ਜਾਵੇਗਾ। ਬਾਲ ਬੋਆਏ ਇਹ ਕੰਮ ਕਰਨਗੇ।
  • ਖਿਡਾਰੀਆਂ ਲਈ ਇਹ ਜ਼ਰੂਰੀ ਹੋਵੇਗਾ ਕਿ ਉਹ ਆਪਣੇ ਤੌਲੀਏ ਖੁਦ ਲਿਆਉਣ।
  • ਟੂਰਨਾਮੈਂਟ ਆਰਗੇਨਾਈਜ਼ਰਸ ਹੀ ਖਿਡਾਰੀਆਂ ਨੂੰ ਫਿਜ਼ੀਓਥੈਰੇਪਿਸਟ ਮੁਹੱਈਆ ਕਰਵਾਉਣਗੇ।

ਬੈਡਮਿੰਟਨ : ਬੈਡਮਿੰਟਨ ਵਰਲਡ ਫੈੱਡਰੇਸ਼ਨ (ਬੀ. ਡਬਲਯੂ. ਐੱਫ.) ਨੇ ਕੋਰੋਨਾ ਵਾਇਰਸ ਦੇ ਕਾਰਣ ਟਾਲੇ ਜਾਂ ਰੱਦ ਕੀਤੇ ਗਏ ਟੂਰਨਾਮੈਂਟਾਂ ਨੂੰ 2021 ਦੇ ਪਹਿਲੇ 17 ਹਫਤਿਆਂ ਵਿਚ ਹੀ ਪੂਰਾ ਕਰਵਾਏ ਜਾਣ ਦਾ ਫੈਸਲਾ ਕੀਤਾ ਹੈ।

ਬਾਕਸਿੰਗ : ਇੰਡੀਅਨ ਬਾਕਸਿੰਗ ਫੈੱਡਰੇਸ਼ਨ ਅਾਫ ਇੰਡੀਆ (ਆਈ. ਬੀ. ਐੱਫ. ਆਈ.) ਦੇ ਸਕੱਤਰ ਜੈ ਕੋਹਲੀ ਨੇ ਕਿਹਾ ਕਿ ਇੰਟਰਨੈਸ਼ਨਲ ਬਾਕਸਿੰਗ ਫੈੱਡਰੇਸ਼ਨ ਜਲਦ ਹੀ ਨਵੀਂ ਗਾਈਡਲਾਈਨਜ਼ ਜਾਰੀ ਕਰੇਗਾ। ਕਮੇਟੀ ਗਠਿਤ ਕੀਤੀ ਗਈ ਹੈ।

ਫੁੱਟਬਾਲ : ਫੁੱਟਬਾਲ ਵਿਚ ਕਈ ਰੋਮਾਂਚਕ ਬਦਲਾਅ ਹੋਏ ਹਨ, ਜਿਹੜੇ ਹੈਰਾਨ ਕਰ ਰਹੇ ਹਨ-

1. ਜਰਮਨੀ ਦੀ ਬੁੰਦੇਸਲੀਗਾ ਵਿਚ ਗੋਲ ਕਰਨ ਤੋਂ ਬਾਅਦ ਖਿਡਾਰੀ ਗਲੇ ਮਿਲ ਕੇ ਜਸ਼ਨ ਮਨਾਉਣ ਦੀ ਬਜਾਏ ਕੂਹਣੀਆਂ ਮਿਲਾ ਰਹੇ ਹਨ।

2. ਦਰਸ਼ਕ ਮੈਚਾਂ ਦੇ ਨਾਲ ਜੁੜੇ ਰਹਿਣ, ਇਸ ਦੇ ਲਈ ਡੈੱਨਮਾਰਕ ਦੀ ਦਾਨਿਸ਼ ਸੁਪਰ ਲਿਗਾ ਵਿਚ ਫੈਨਸ ਦੀ ਮੌਜੂਦਗੀ ਦਿਖਾਉਣ ਲਈ ਸਟੇਡੀਅਮ ਵਿਚ ਟੀ. ਵੀ. ਸਕ੍ਰੀਨ ਲਗਾਈ ਗਈ ਹੈ। ਇਸ ਸਕ੍ਰੀਨ ’ਤੇ ਐਪ ’ਤੇ ਲਾਈਵ ਮੈਚ ਦੇਖ ਰਹੇ ਦਰਸ਼ਕਾਂ ਨੂੰ ਦਿਖਾਇਆ ਜਾ ਰਿਹਾ ਹੈ।


Ranjit

Content Editor

Related News