ਬੰਗਲਾਦੇਸ਼ ਕ੍ਰਿਕਟ ''ਚ ਕੋਰੋਨਾ ਦੀ ਦਸਤਕ, ਬੱਲੇਬਾਜ਼ ਤੇ ਕੋਚ ਪਾਏ ਗਏ ਪਾਜ਼ੇਟਿਵ
Thursday, Sep 10, 2020 - 01:47 AM (IST)

ਢਾਕਾ- ਬੰਗਲਾਦੇਸ਼ ਦੇ ਬੱਲੇਬਾਜ਼ ਸੈਫ ਹਸਨ ਤੇ ਟੀਮ ਦੇ ਨਵੇਂ ਕੋਚ ਨਿਕ ਲੀ ਮੰਗਲਵਾਰ ਨੂੰ ਕੋਰੋਨਾ ਵਾਇਰਸ ਜਾਂਚ 'ਚ ਪਾਜ਼ੇਟਿਵ ਪਾਏ ਗਏ ਹਨ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਪਹਿਲੇ ਦੌਰ ਦੀ ਜਾਂਚ ਸ਼ੁਰੂ ਕੀਤੀ। ਦੋਵੇਂ ਹੀ ਇਕਾਂਤਵਾਸ 'ਚੋਂ ਲੰਘ ਰਹੇ ਹਨ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਖੇਡ ਫਿਜੀਸ਼ੀਅਨ ਡਾਕਟਰ ਦੇਬਾਸ਼ੀਸ਼ ਚੌਧਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਾਮਲਿਆਂ 'ਚ ਸਾਡੇ ਸਲਾਹਕਾਰ ਨਿਕ ਲੀ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਇਹ ਨਵਾਂ ਜਾਂ ਪੁਰਾਣਾ ਮਾਮਲਾ ਹੈ। ਇਸ ਤੋਂ ਬਾਅਦ ਹੀ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ।
ਅਕਤੂਬਰ ਨਵੰਬਰ ਦੇ ਸ਼੍ਰੀਲੰਕਾ ਦੌਰੇ ਦੇ ਲਈ ਟੀਮ ਦਾ ਅਭਿਆਸ ਕੈਂਪ ਇਸ ਮਹੀਨੇ ਦੇ ਆਖਰ 'ਚ ਸ਼ੁਰੂ ਹੋਣਾ ਹੈ। ਬੰਗਲਾਦੇਸ਼ 'ਚ ਅਜੇ ਤੱਕ ਕੋਰੋਨਾ ਪਾਜ਼ੇਟਿਵ ਦੇ ਤਿੰਨ ਲੱਖ ਤੋਂ ਜ਼ਿਆਦਾ ਮਾਮਲੇ ਆ ਚੁੱਕੇ ਹਨ ਤੇ 4500 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ।