ਕੋਰੋਨਾ ਦੇ ਖਤਰੇ ਵਿਚਾਲੇ ਗਾਂਗੁਲੀ, ਬੋਲੇ- ਯਾਦ ਨਹੀਂ ਪਿਛਲੀ ਵਾਰ ਇਸ ਤਰ੍ਹਾਂ ਕਦੋਂ ਬੈਠਿਆ ਸੀ

Thursday, Mar 19, 2020 - 06:00 PM (IST)

ਕੋਰੋਨਾ ਦੇ ਖਤਰੇ ਵਿਚਾਲੇ ਗਾਂਗੁਲੀ, ਬੋਲੇ- ਯਾਦ ਨਹੀਂ ਪਿਛਲੀ ਵਾਰ ਇਸ ਤਰ੍ਹਾਂ ਕਦੋਂ ਬੈਠਿਆ ਸੀ

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਪੂਰੀ ਕਾਰਨ ਪੂਰੀ ਦੁਨੀਆ ਪਰੇਸ਼ਾਨ ਹੈ। ਹੁਣ ਤਕ ਦੇਸ਼ ਵਿਚ 170 ਤੋਂ ਵੱਧ ਲੋਕ ਇਨਫੈਕਟਿਡ ਹੋ ਚੁੱਕੇ ਹਨ। ਦੁਨੀਆ ਦੇ 173 ਦੇਸ਼ਾਂ ਵਿਚ 2 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ ਕਰੀਬ 8900 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦਾ ਅਸਰ ਅਰਥਵਿਵਸਥਾ ਤੋਂ ਲੈ ਕੇ ਖੇਡ ਦੀ ਦੁਨੀਆ 'ਤੇ ਪੈ ਰਿਹਾ ਹੈ। ਹੁਣ ਤਕ 18 ਤੋਂ ਜ਼ਿਆਦਾ ਖੇਡਾਂ ਦੇ ਕ ਰੀਬ 70 ਟੂਰਨਾਮੈਂਟ ਰੱਦ ਜਾਂ ਮੁਲਤਵੀ ਕਰ ਦਿੱਤੇ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਪਣੇ ਕਰਮਚਾਰੀਆਂ ਨੂੰ ਘਰ ਵਿਚ ਬੈਠ ਕੇ ਕੰਮ ਕਰਨ ਲਈ ਕਿਹਾ ਹੈ। ਬੋਰਡ ਪ੍ਰਧਾਨ ਸੌਰਵ ਗਾਂਗੁਲੀ ਵੀ ਦਫਤਰ ਵਿਚ ਨਹੀਂ ਰਹਿਣਗੇ। ਉਹ ਵੀ ਘਰ 'ਚੋਂ ਹੀ ਕੰਮ ਕਰਨਗੇ।

View this post on Instagram

Amids all the corona virus scare .. happy to sit in the lounge at 5pm .. free... can’t remember when I did last ..

A post shared by SOURAV GANGULY (@souravganguly) on

 

ਦਫਤਰ 'ਚੋਂ ਫ੍ਰੀ ਹੋਣ 'ਤੇ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਉਨ੍ਹਾਂ ਕਿਹਾ ਕਿ ਯਾਦ ਨਹੀਂ ਕਿ ਅਜਿਹਾ ਆਰਾਮ ਆਖਰੀ ਵਾਰ ਕਦੋਂ ਕੀਤਾ ਸੀ। ਗਾਂਗਲੀ ਨੇ ਲਿਖਿਆ, ''ਕੋਰੋਨਾ ਵਾਇਰਸ ਇਨਫੈਕਸ਼ਨ ਦੇ ਡਰ ਵਿਚਾਲੇ ਸ਼ਾਮ ਨੂੰ 5 ਵਜੇ ਲਾਊਂਜ ਵਿਚ ਬੈਠ ਕੇ ਖੁਸ਼ ਹਾਂ। ਯਾਦ ਨਹੀਂ ਪਿਛਲੀ ਵਾਰ ਇਸ ਤਰ੍ਹਾਂ ਕਦੋਂ ਬੈਠਿਆ ਸੀ। ਬੋਰਡ ਨੇ ਕੋਰੋਨਾ ਵਾਇਰਸ ਕਾਰਨ ਆਈ. ਪੀ. ਐੱਲ 2020 ਨੂੰ 15 ਅਪ੍ਰੈਲ ਤਕ ਟਾਲ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ-ਦੱਖਣੀ ਅਫਰੀਕਾ ਵਿਚਾਲੇ 3 ਵਨ ਡੇ ਦੀ ਸੀਰੀਜ਼ ਦੇ 2 ਮੈਚਾਂ ਨੂੰ ਰੱਦ ਕਰ ਦਿੱਤਾ ਗਿਆ ਸੀ।

ਗਾਂਗੁਲੀ ਨੇ 14 ਮਾਰਚ ਫ੍ਰੈਂਚਾਈਜ਼ੀਆਂ, ਗਵਰਨਿੰਗ ਕਾਊਂਸਿਲ ਦੇ ਨਾਲ ਬੈਠਕ ਤੋਂ ਬਾਅਦ ਕਿਹਾ ਸੀ, ''ਜੇਕਰ ਹਾਲਾਤ ਸੁਧਰਦੇ ਹਨ ਤਾਂ ਆਈ. ਪੀ. ਐੱਲ. ਸੀਜ਼ਨ ਛੋਟਾ ਹੋਵੇਗਾ। ਪਹਿਲਾਂ ਹੀ 15 ਦਿਨ ਦੀ ਦੇਰੀ ਹੋ ਚੁੱਕੀ ਹੈ। ਅਜਿਹੇ 'ਚ ਇਸ ਨਾਲ ਛੋਟਾ ਕਰਨਾ ਹੀ ਪਵੇਗਾ। ਫਿਲਹਾਲ ਇਹ ਤੈਅ ਨਹੀਂ ਹੈ ਕਿ ਟੂਰਨਾਮੈਂਟ ਕਿੰਨਾ ਛੋਟਾ ਹੋਵੇਗਾ, ਕਿੰਨੇ ਮੈਚ  ਘੱਟ ਹੋਣਗੇ। ਹਰ ਹਫਤੇ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ। ਅਸੀਂ ਆਈ. ਪੀ. ਐੱਲ. ਕਰਾਉਣਾ ਚਾਹੁੰਦੇ ਹਨ ਪਰ ਲੋਕਾਂ ਦੀ ਸੁਰੱਖਿਆ ਪਹਿਲ ਹੈ।''


author

Ranjit

Content Editor

Related News