ਕੋਰੋਨਾ ਦੇ ਚੱਲਦੇ PGA ਟੂਰ ਗੋਲਫ ''ਚ ਹੁਣ ਨਹੀਂ ਹੋਵੇਗੀ ਦਰਸ਼ਕਾਂ ਦੀ ਵਾਪਸੀ

Wednesday, Jul 08, 2020 - 03:46 AM (IST)

ਕੋਰੋਨਾ ਦੇ ਚੱਲਦੇ PGA ਟੂਰ ਗੋਲਫ ''ਚ ਹੁਣ ਨਹੀਂ ਹੋਵੇਗੀ ਦਰਸ਼ਕਾਂ ਦੀ ਵਾਪਸੀ

ਵਾਸ਼ਿੰਗਟਨ- ਪੀ. ਜੀ. ਏ. ਟੂਰ ਨੇ ਕੋਵਿਡ-19 ਮਹਾਮਾਰੀ ਦੀ ਤੇਜ਼ੀ ਨਾਲ ਬਦਲਦੀ ਸਥਿਤੀ ਨੂੰ ਦੇਖਦੇ ਹੋਏ ਅਗਲੇ ਹਫਤੇ ਹੋਣ ਵਾਲੇ ਮੈਮੋਰੀਅਲ ਗੋਲਫ ਟੂਰਨਾਮੈਂਟ ਦੇ ਜਰੀਏ ਦਰਸ਼ਕਾਂ ਦੀ ਸੀਮਿਤ ਗਿਣਤੀ 'ਚ ਵਾਪਸੀ ਦੀ ਯੋਜਨਾ ਰੱਦ ਕਰ ਦਿੱਤੀ ਹੈ। ਮੈਮੋਰੀਅਲ ਟੂਰਨਾਮੈਂਟ ਦਾ ਆਯੋਜਨ ਓਹੀਓ ਦੇ ਡਬਿਲਨ 'ਚ ਕੀਤਾ ਜਾਂਦਾ ਹੈ ਤੇ ਪੀ. ਜੀ. ਏ. ਟੂਰ ਦੇ 11 ਜੂਨ ਨੂੰ ਵਾਪਸੀ ਕਰਨ ਤੋਂ ਬਾਅਦ ਇਹ ਪਹਿਲਾ ਟੂਰਨਾਮੈਂਟ ਹੁੰਦਾ ਜਿਸ 'ਚ ਸੀਮਿਤ ਗਿਣਤੀ 'ਚ ਦਰਸ਼ਕ ਵੀ ਸ਼ਾਮਲ ਹੁੰਦੇ। ਇਸ ਦੇ ਲਈ ਸਾਥਨਕ ਸਰਕਾਰ ਦੀ ਇਜਾਜ਼ਤ ਵੀ ਮਿਲ ਚੁੱਕੀ ਸੀ।
ਓਹੀਓ ਦੇ ਰਾਜਪਾਲ ਮਾਈਕ ਡਿਵਾਈਨ ਨੇ ਪਿਛਲੇ ਮਹੀਨੇ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਦੇ ਤਹਿਤ ਮੈਮੋਰੀਅਲ 'ਚ ਕੁੱਲ 20 ਫੀਸਦੀ ਦਰਸ਼ਕਾਂ ਨੂੰ ਸ਼ਾਮਲ ਹੋਣ ਦੀ ਆਗਿਆ ਦੇਣ ਦਾ ਪ੍ਰਬੰਧ ਸੀ। ਪੀ. ਜੀ. ਏ. ਟੂਰ ਕਮਿਸ਼ਨਰ ਜੈ ਮੋਨਾਹਨ ਨੇ ਬਿਆਨ 'ਚ ਕਿਹਾ ਕਿ ਪਰ ਕੋਵਿਡ-19 ਮਹਾਮਾਰੀ ਦੇ ਕਾਰਨ ਲੋਕਾਂ ਨੂੰ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਉਸਦੇ ਮੱਦੇਨਜ਼ਰ ਅਸੀਂ ਸਿਹਤ ਤੇ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਗੋਲਫ ਦੀ ਵਾਪਸੀ ਕੀਤੀ, ਸਾਡੀ ਪਹਿਲੀ ਤਰਜੀਹ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ।


author

Gurdeep Singh

Content Editor

Related News