ਬਿੱਗ ਬੈਸ਼ ਲੀਗ ''ਤੇ ਕੋਰੋਨਾ ਦਾ ਕਹਿਰ, 7 ਖਿਡਾਰੀ ਤੇ 8 ਮੈਂਬਰ ਪਾਏ ਗਏ ਪਾਜ਼ੇਟਿਵ
Friday, Dec 31, 2021 - 05:19 PM (IST)
ਸਪੋਰਟਸ ਡੈਸਕ- ਵਿਸ਼ਵ ਦੀ ਵੱਕਾਰੀ ਕ੍ਰਿਕਟ ਲੀਗ ਬਿੱਗ ਬੈਸ਼ ਲੀਗ (ਬੀ. ਬੀ. ਐੱਲ.) 'ਚ ਕੋਰੋਨਾ ਮਹਾਮਾਰੀ ਨੇ ਆਪਣਾ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਮੈਲਬੋਰਨ ਸਟਾਰਸ ਫ੍ਰੈਂਚਾਈਜ਼ੀ ਦੇ 7 ਖਿਡਾਰੀਆਂ ਤੇ 8 ਸਪੋਰਟਸ ਸਟਾਫ ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਨਾਲ ਬੀ. ਬੀ. ਐੱਲ. ਨੂੰ ਵੱਡਾ ਝਟਕਾ ਲੱਗਾ ਹੈ। ਜਦਕਿ ਸਿਡਨੀ ਥੰਡਰ ਨੇ ਵੀ ਉਸ ਦੇ ਚਾਰ ਖਿਡਾਰੀਆਂ ਦੇ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਉਨ੍ਹਾਂ ਦੇ ਇਕਾਂਤਵਾਸ 'ਚ ਜਾਣ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਨੂੰ ਕੋਵਿਡ ਦੇ ਇਲਾਜ ਦੇ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ
ਮੈਲਬੋਰਨ ਸਟਾਰਸ ਦੇ ਮਹਾਪ੍ਰਬੰਧਕ ਬਲੇਅਰ ਕ੍ਰਾਊਚ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ, 'ਸਭ ਤੋਂ ਪਹਿਲਾਂ ਅਸੀਂ ਇਸ ਮਹਾਮਾਰੀ ਨਾਲ ਪ੍ਰਭਾਵਿਤ ਸਾਰੇ ਲੋਕਾਂ ਦੇ ਛੇਤੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦੇ ਹਾਂ। ਸਾਡੇ ਖਿਡਾਰੀਆਂ ਤੇ ਕਰਮਚਾਰੀਆਂ ਦੀ ਸਿਹਤ ਤੇ ਸੁਰੱਖਿਆ ਸਾਡੀ ਤਰਜੀਹ ਬਣੀ ਰਹੇਗੀ, ਖ਼ਾਸ ਕਰਕੇ ਉਨ੍ਹਾਂ ਚੁਣੌਤੀਆਂ ਦੇ ਨਾਲ ਜੋ ਕੋਰੋਨਾ ਦੇ ਨਵੇਂ ਓਮੀਕਰੋਨ ਵੈਰੀਐਂਟ ਨਾਲ ਸਾਹਮਣੇ ਆਈ ਹੈ। ਅਸੀਂ ਖਿਡਾਰੀਆਂ, ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇ ਰਹੇ ਹਾਂ। ਮੈਂ ਕ੍ਰਿਕਟ ਵਿਕਟੋਰੀਆ ਤੇ ਕ੍ਰਿਕਟ ਆਸਟਰੇਲੀਆ ਦੋਵਾਂ ਦੀ ਮੈਡੀਕਲ ਟੀਮਾਂ ਨੂੰ ਉਨ੍ਹਾਂ ਦੇ ਨਿਰੰਤਰ ਮਾਰਗਦਰਸ਼ਨ ਤੇ ਸਮਰਥਨ ਲਈ ਧੰਨਵਾਦ ਦੇਣਾ ਚਾਹੁੰਦਾ ਹਾਂ।'
ਇਹ ਵੀ ਪੜ੍ਹੋ : ਆਸਟਰੇਲੀਆਈ ਬੱਲੇਬਾਜ਼ ਟ੍ਰੈਵਿਸ ਹੈੱਡ ਕੋਰੋਨਾ ਪਾਜ਼ੇਟਿਵ
ਟੀਮ ਨੇ ਇਕ ਬਿਆਨ 'ਚ ਕਿਹਾ, 'ਟੀਮ ਦੇ ਸਾਰੇ ਮੈਂਬਰ ਜੋ ਨੈਗੇਟਿਵ ਪਾਏ ਗਏ ਹਨ ਉਨਾਂ ਨੂੰ ਇਕ ਜਨਵਰੀ ਨੂੰ ਕੋਰੋਨਾ ਟੈਸਟ ਦੇ ਇਕ ਹੋਰ ਦੌਰ ਤੋਂ ਗੁ਼ਜ਼ਰਨਾ ਹੋਵੇਗਾ। ਸਪੋਰਟਸ ਸਟਾਫ਼ ਦੇ ਇਕ ਮੈਂਬਰ ਦੇ ਪਾਜ਼ੇਟਿਵ ਆਉਣ ਦੇ ਬਾਅਦ ਟੀਮ ਦੇ ਪਰਥ ਸਕਾਚਰਸ ਦੇ ਖ਼ਿਲਾਫ਼ ਮੈਚ ਨੂੰ ਪਹਿਲਾਂ ਹੀ ਮੁਲਤਵੀ ਕਰ ਦਿੱਤਾ ਗਿਆ ਹੈ। ਅਸੀਂ ਵਰਤਮਾਨ 'ਚ ਸਥਿਰਤਾ ਦੇ ਸਬੰਧ 'ਚ ਕ੍ਰਿਕਟ ਆਸਟਰੇਲੀਆ ਦੇ ਨਾਲ ਕੰਮ ਕਰ ਰਹੇ ਹਨ ਤੇ ਛੇਤੀ ਹੀ ਕੋਈ ਅਪਡੇਟ ਦੇਵਾਂਗੇ ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।