ਕੋਪਾ ਅਮਰੀਕਾ ਕੱਪ : ਅਰਜਨਟੀਨਾ ਨੂੰ 2-0 ਨਾਲ ਹਰਾ ਬ੍ਰਾਜ਼ੀਲ ਫਾਈਨਲ ''ਚ

07/03/2019 6:17:43 PM

ਨਵੀਂ ਦਿੱਲੀ : ਫੁੱਟਬਾਲ ਜਗਤ ਦੀਆਂ 2 ਧਾਕੜ ਟੀਮਾਂ ਬ੍ਰਾਜ਼ੀਲ ਅਤੇ ਅਰਜਨਟੀਨਾ ਵਿਚਾਲੇ ਕੋਪਾ ਅਮਰੀਕਾ ਕਾਪ ਫੁੱਟਬਾਲ ਟੂਰਨਾਮੈਂਟ ਤੋਂ ਪਹਿਲਾਂ ਸੈਮੀਫਾਈਨਲ ਵਿਚ ਮੇਜ਼ਬਾਨ ਬ੍ਰਾਜ਼ੀਲ ਨੇ 2-0 ਨਾਲ ਬਾਜ਼ੀ ਮਾਰਦਿਆਂ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾ ਲਈ। ਗੈਬ੍ਰਿਅਲ ਜੀਸਸ ਅਤੇ ਰਾਬਰਟਰ ਫਿਰਮਿਨੋ ਦੇ ਗੋਲਾਂ ਨਾਲ ਬ੍ਰਾਜ਼ੀਲ ਨੇ ਇਹ ਮੁਕਾਬਲਾ ਜਿੱਤਿਆ। ਅਰਜਨਟੀਨਾ ਕੋਲ ਵੀ ਗੋਲ ਕਰਨ ਦੇ 2 ਸੁਨਿਹਰੀ ਮੌਕੇ ਸੀ ਪਰ ਸਰਜਿਓ ਐਗਵੇਰੋ ਅਤੇ ਲਿਓਨੇਲ ਮੇਸੀ ਆਪਣੇ ਸ਼ਾਟ ਪੋਸਟ 'ਤੇ ਮਾਰ ਬੈਠੇ।

PunjabKesari

ਮਿਨੇਰੋ ਸਟੇਡੀਅਮ ਵਿਚ 56000 ਦਰਸ਼ਕਾਂ ਦੀ ਮੌਜੂਦਗੀ ਵਿਚ ਬ੍ਰਾਜ਼ੀਲ ਨੇ 19ਵੇਂ ਮਿੰਟ ਵਿਚ ਬੜ੍ਹਤ ਬਣਾ ਲਈ ਜਦੋਂ ਜੀਸਸ ਨੇ ਰਾਈਟ ਬੈਕ ਦਾਨੀ ਐਲਵੇਸ ਨਾਲ ਮਿਲੇ ਪਾਸ 'ਤੇ ਟੂਰਨਾਮੈਂਟ ਦਾ ਆਪਣਾ ਪਹਿਲਾ ਗੋਲ ਕਰਦਿਆਂ ਬ੍ਰਾਜ਼ੀਲ ਨੂੰ ਅੱਗੇ ਕਰ ਦਿੱਤਾ। ਫਿਰਮਿਨੋ ਨੇ ਜੀਸਸ ਦੀ ਮਦਦ ਨਾਲ 71ਵੇਂ ਮਿੰਟ ਵਿਚ ਟੀਮ ਦਾ ਦੂਜਾ ਗੋਲ ਕੀਤਾ। ਬ੍ਰਾਜ਼ੀਲ ਦਾ ਖਿਤਾਬ ਲਈ ਸਾਬਕਾ ਚੈਂਪੀਅਨ ਚਿਲੀ ਅਤੇ ਪੇਰੂ ਵਿਚਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਐਤਵਾਰ ਨੂੰ ਮੁਕਾਬਲਾ ਹੋਵੇਗਾ।


Related News