ਅਰਜਨਟੀਨਾ ਤੋਂ ਮੇਜ਼ਬਾਨੀ ਖੋਹੀ ਗਈ, ਬ੍ਰਾਜ਼ੀਲ ਕੋਪਾ ਅਮਰੀਕਾ ਦਾ ਮੇਜ਼ਬਾਨ
Tuesday, Jun 01, 2021 - 11:26 AM (IST)
ਸਾਊ ਪਾਉਲੋ— ਅਰਜਨਟੀਨਾ ਤੋਂ ਕੋਪਾ ਅਮਰੀਕਾ ਫ਼ੁੱਟਬਾਲ ਦੀ ਮੇਜ਼ਬਾਨੀ ਖੋਹਣ ਦੇ ਬਾਅਦ ਬ੍ਰਾਜ਼ੀਲ ਨੂੰ ਟੂਰਨਾਮੈਂਟ ਦਾ ਨਵਾਂ ਮੇਜ਼ਬਾਨ ਬਣਾਇਆ ਗਿਆ ਹੈ। ਦੱਖਣੀ ਅਮਰੀਕਾ ਫ਼ੁੱਟਬਾਲ ਸੰਘ ਕਾਨਮੇਬੋਲ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਅਰਜਨਟੀਨਾ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਉਸ ਤੋਂ ਮੇਜ਼ਬਾਨੀ ਖੋਹੀ ਗਈ। ਰਾਸ਼ਟਰਪਤੀ ਇਵਾਨ ਡੁਕ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੇ ਕਾਰਨ ਕੋਲੰਬੀਆ ਨੂੰ ਵੀ 20 ਮਈ ਨੂੰ ਸਹਿ-ਮੇਜ਼ਬਾਨੀ ਤੋਂ ਹਟਾ ਦਿੱਤਾ ਗਿਆ। ਸੰਘ ਨੇ ਕਿਹਾ ਕਿ ਟੂਰਨਾਮੈਂਟ 13 ਜੂਨ ਤੋਂ 10 ਜੁਲਾਈ ਵਿਚਾਲੇ ਖੇਡਿਆ ਜਾਵੇਗਾ। ਬ੍ਰਾਜ਼ੀਲ ਸਾਬਕਾ ਚੈਂਪੀਅਨ ਹੈ ਜਿਸ ਨੇ 2019 ’ਚ ਖ਼ਿਤਾਬ ਜਿੱਤਿਆ ਸੀ।