ਮਹਿਲਾ WC ਜੇਤੂ ਦੇ ਬੁੱਲ੍ਹਾਂ ਨੂੰ ਚੁੰਮਣ 'ਤੇ ਵਿਵਾਦ, ਸਪੈਨਿਸ਼ ਫੁੱਟਬਾਲ ਫੈਡਰੇਸ਼ਨ ਦੇ ਮੁਖੀ ਦਾ ਸ਼ਰਮਨਾਕ ਕਾਰਾ

08/22/2023 4:10:55 PM

ਮੈਡਰਿਡ : ਸਪੈਨਿਸ਼ ਫੁੱਟਬਾਲ ਫੈਡਰੇਸ਼ਨ ਦੇ ਮੁਖੀ ਨੇ ਮਹਿਲਾ ਵਿਸ਼ਵ ਕੱਪ ਪੁਰਸਕਾਰ ਸਮਾਰੋਹ ਦੌਰਾਨ ਇੱਕ ਖਿਡਾਰਨ ਦੇ ਬੁੱਲ੍ਹਾਂ 'ਤੇ ਚੁੰਮਣ ਨਾਲ ਨਵਾਂ ਵਿਵਾਦ ਛੇੜ ਦਿੱਤਾ ਹੈ, ਜਿਸ ਨੂੰ ਲਿੰਗ ਭੇਦਭਾਵ ਨਾਲ ਪ੍ਰਭਾਵਿਤ ਖੇਡ ਵਿੱਚ ਅਣਉਚਿਤ ਵਿਵਹਾਰ ਮੰਨਿਆ ਜਾਂਦਾ ਹੈ। ਸਪੇਨ ਦੀ ਸਰਕਾਰ ਅਤੇ ਖਿਡਾਰੀਆਂ ਦੇ ਵਿਸ਼ਵ ਸੰਘ ਨੇ ਫਾਈਨਲ ਵਿਚ ਇੰਗਲੈਂਡ 'ਤੇ ਸਪੇਨ ਦੀ 1-0 ਦੀ ਜਿੱਤ ਤੋਂ ਇਕ ਦਿਨ ਬਾਅਦ ਸੋਮਵਾਰ ਨੂੰ ਲੁਈਸ ਰੂਬੀਯਲਸ ਦੇ ਵਿਵਹਾਰ ਦੀ ਸਖਤ ਨਿੰਦਾ ਕੀਤੀ।

ਇਹ ਵੀ ਪੜ੍ਹੋ : ਭਾਰਤ ਦੇ ਪ੍ਰਗਿਆਨੰਦਾ ਨੇ ਰਚਿਆ ਇਤਿਹਾਸ, ਕਰੂਆਨਾ ਨੂੰ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ ’ਚ ਪੁੱਜਾ

ਹਾਲਾਂਕਿ ਸਪੈਨਿਸ਼ ਫੁਟਬਾਲ ਫੈਡਰੇਸ਼ਨ ਨੇ ਇਸ ਘਟਨਾ ਨੂੰ ਤਵੱਜੋ ਨਹੀਂ ਦੇਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਇਸ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਰੂਬੀਅਲਸ ਨੇ ਮੁਆਫੀ ਮੰਗੀ। ਰੂਬੀਅਲਸ ਨੇ ਟਰਾਫੀ ਅਤੇ ਮੈਡਲ ਵੰਡ ਸਮਾਰੋਹ ਦੌਰਾਨ ਖਿਡਾਰੀ ਜੈਨੀ ਹਰਮੋਸੋ ਨੂੰ ਬੁੱਲ੍ਹਾਂ 'ਤੇ ਚੁੰਮਿਆ। ਇਸ ਘਟਨਾ ਨੇ ਲੋਕਾਂ ਦਾ ਏਨਾ ਧਿਆਨ ਖਿੱਚਿਆ ਕਿ ਜਸ਼ਨ ਕੁਝ ਹੱਦ ਤੱਕ ਠੱਪ ਹੋ ਗਿਆ।

ਸਪੇਨ ਦੇ ਕਾਰਜਕਾਰੀ ਖੇਡ ਮੰਤਰੀ ਮਿਕੇਲ ਇਕੇਟਾ ਨੇ ਰਾਜ ਪ੍ਰਸਾਰਕ ਆਰ. ਐਨ. ਈ. ਨੂੰ ਦੱਸਿਆ, “ਕਿਸੇ ਖਿਡਾਰੀ ਨੂੰ ਵਧਾਈ ਦੇਣ ਲਈ ਬੁੱਲਾਂ 'ਤੇ ਚੁੰਮਣਾ ਅਸਵੀਕਾਰਨਯੋਗ ਹੈ। ਖਿਡਾਰੀਆਂ ਦੇ ਇਸ ਕਾਰੇ ਨੂੰ ਵਿਸ਼ਵ ਸੰਘ ਨੇ "ਬਹੁਤ ਹੀ ਨਿਰਾਸ਼ਾਜਨਕ ਅਤੇ ਨਿੰਦਣਯੋਗ" ਕਰਾਰ ਦਿੱਤਾ ਹੈ। ਸਪੇਨ ਦੇ ਇਕ ਹੋਰ ਮੰਤਰੀ ਮਿਕੇਲ ਅਸੇਟਾ ਨੇ ਫੁੱਟਬਾਲ ਫੈਡਰੇਸ਼ਨ ਦੇ ਮੁਖੀ ਦੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ।

ਇਹ ਵੀ ਪੜ੍ਹੋ : ਸਟਾਰ ਖਿਡਾਰੀਆਂ ਦੇ ਅਜੀਬੋ-ਗ਼ਰੀਬ ਸ਼ੌਕ, ਜਿਨ੍ਹਾਂ ਨੂੰ ਪੂਰਾ ਕਰਨ ਲਈ ਖ਼ਰਚ ਦਿੰਦੇ ਨੇ ਲੱਖਾਂ-ਕਰੋੜਾਂ

ਉਸ ਨੇ ਕਿਹਾ, 'ਇਹ ਜਿਨਸੀ ਸ਼ੋਸ਼ਣ ਦਾ ਇਕ ਰੂਪ ਹੈ ਜਿਸ ਦਾ ਔਰਤਾਂ ਨੂੰ ਹਮੇਸ਼ਾ ਸਾਹਮਣਾ ਕਰਨਾ ਪੈਂਦਾ ਹੈ।' ਯੂਰਪੀਅਨ ਫੁੱਟਬਾਲ ਫੈਡਰੇਸ਼ਨ ਯੂ. ਈ. ਐਫ. ਏ. ਅਤੇ ਵਿਸ਼ਵ ਫੁੱਟਬਾਲ ਦੀ ਗਵਰਨਿੰਗ ਬਾਡੀ ਫੀਫਾ ਨੇ ਅਜੇ ਤੱਕ ਇਸ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News