ਭਾਰਤ ਨੂੰ ਤਮਗਿਆਂ ਤੋਂ ਦੂਰ ਰੱਖਣ ਦੀ ਸਾਜ਼ਿਸ਼ : ਮਲਹੋਤਰਾ

04/24/2018 2:17:33 AM

ਨਵੀਂ ਦਿੱਲੀ— ਅਖਿਲ ਭਾਰਤੀ ਖੇਡ ਪ੍ਰੀਸ਼ਦ ਦੇ ਮੁਖੀ ਪ੍ਰੋ. ਵਿਜੇ ਕੁਮਾਰ ਮਲਹੋਤਰਾ ਨੇ ਨਿਸ਼ਾਨੇਬਾਜ਼ੀ ਨੂੰ ਰਾਸ਼ਟਰਮੰਡਲ ਖੇਡਾਂ 'ਚੋਂ ਬਾਹਰ ਕੀਤੇ ਜਾਣ ਨੂੰ ਭਾਰਤ ਨੂੰ ਤਮਗਿਆਂ ਤੋਂ ਵਾਂਝੇ ਕਰਨ ਦੀ ਸਾਜ਼ਿਸ਼ ਦੱਸਦਿਆਂ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਤੇ ਭਾਰਤੀ ਓਲੰਪਿਕ ਸੰਘ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ।
ਪ੍ਰੋ. ਮਲਹੋਤਰਾ ਨੇ ਰਾਠੌਰ ਤੇ ਆਈ. ਓ. ਏ. ਮੁਖੀ ਨਰਿੰਦਰ ਬੱਤਰਾ ਨੂੰ ਲਿਖੇ ਇਕ ਪੱਤਰ 'ਚ ਕਿਹਾ, ''ਤੀਰਅੰਦਾਜ਼ੀ ਨੇ 2010 ਦਿੱਲੀ ਰਾਸ਼ਟਰਮੰਡਲ ਖੇਡਾਂ 'ਚ ਸਭ ਤੋਂ ਵੱਧ ਤਮਗੇ ਜਿੱਤੇ ਸਨ ਪਰ ਤੀਰਅੰਦਾਜ਼ੀ ਨੂੰ 2014 ਖੇਡਾਂ 'ਚੋਂ ਹਟਾ ਦਿੱਤਾ ਗਿਆ। ਹੁਣ ਭਾਰਤ ਨਿਸ਼ਾਨੇਬਾਜ਼ੀ 'ਚ ਸਭ ਤੋਂ ਵੱਧ ਤਮਗੇ ਜਿੱਤ ਰਿਹਾ ਹੈ ਤਾਂ ਇਸ ਨੂੰ 2022 ਦੀਆਂ ਖੇਡਾਂ 'ਚੋਂ ਹਟਾ ਦਿੱਤਾ ਗਿਆ।''
ਉਸ ਨੇ ਕਿਹਾ, ''ਭਾਰਤ ਹੁਣ ਬੈਡਮਿੰਟਨ, ਮੁੱਕੇਬਾਜ਼ੀ, ਕੁਸ਼ਤੀ ਤੇ ਵੇਟ ਲਿਫਟਿੰਗ ਵਿਚ ਇਕ ਤਾਕਤ ਦੇ ਰੂਪ 'ਚ ਉੱਭਰ ਰਿਹਾ ਹੈ ਤਾਂ ਇਸ ਵਿਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇਨ੍ਹਾਂ 'ਚੋਂ ਕਿਸੇ ਖੇਡ ਨੂੰ 2026 ਖੇਡਾਂ 'ਚੋਂ ਹਟਾ ਦਿੱਤਾ ਜਾਵੇਗਾ।''


Related News