ਕਾਨਰ ਮੈਕਗ੍ਰੇਗੋਰ ਨੇ ਸਿਰਫ 40 ਸੈਕੰਡ ''ਚ ਫਾਈਟ ਜਿੱਤਕੇ ਰਚਿਆ ਇਤਿਹਾਸ

Tuesday, Jan 21, 2020 - 01:28 PM (IST)

ਕਾਨਰ ਮੈਕਗ੍ਰੇਗੋਰ ਨੇ ਸਿਰਫ 40 ਸੈਕੰਡ ''ਚ ਫਾਈਟ ਜਿੱਤਕੇ ਰਚਿਆ ਇਤਿਹਾਸ

ਨਵੀਂ ਦਿੱਲੀ— ਯੂ. ਐੱਫ. ਸੀ. 'ਚ ਵਾਪਸ ਆਏ ਫਾਈਟਰ ਕਾਨਰ ਮੈਕਗ੍ਰੇਗੋਰ ਨੇ ਸਿਰਫ 40 ਸੈਕੰਡ 'ਚ ਹੀ ਡੋਨਾਲਡ ਸੇਰੋਨ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜਿੱਤ ਹਾਸਲ ਕਰਨ ਵਾਲੇ ਕਾਨਰ ਸ਼ੁਰੂ ਤੋਂ ਹੀ ਆਪਣੇ ਅਮਰੀਕੀ ਵਿਰੋਧੀ ਮੁਕਾਬਲੇਬਾਜ਼ 'ਤੇ ਭਾਰੀ ਪੈਂਦੇ ਨਜ਼ਰ ਆਏ। ਕਾਨਰ ਨੇ ਆਖਰੀ ਫਾਈਟ ਖਬੀਬ ਦੇ ਖਿਲਾਫ 15 ਮਹੀਨੇ ਪਹਿਲਾਂ ਖੇਡੀ ਸੀ ਜਿਸ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਹੁਣ ਡੋਨਾਲਡ ਸੇਰੋਨ ਨੂੰ ਹਰਾ ਕੇ ਬੇਹੱਦ ਖੁਸ਼ ਹਨ। ਉਨ੍ਹਾਂ ਕਿਹਾ, ''ਇਹ ਬਹੁਤ ਚੰਗਾ ਤਜਰਬਾ ਹੈ, ਮੈਂ ਅੱਜ ਰਾਤ ਨੂੰ ਇਤਿਹਾਸ ਰਚਿਆ ਹੈ। ਮੈਂ ਇਕ ਹੋਰ ਰਿਕਾਰਡ ਬਣਾਇਆ ਹੈ। ਤਿੰਨ ਵਜ਼ਨ ਡਿਵੀਜ਼ਨਾਂ 'ਚ ਨਾਕਆਊਟ ਕਰਨ ਵਾਲਾ ਪਹਿਲਾ ਵਿਅਕਤੀ ਬਣਿਆ। ਮੈਂ ਬਹੁਤ ਖੁਸ਼ ਹਾਂ ਅਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਤੁਹਾਡੇ ਸਾਰਿਆਂ ਦੇ ਸਹਾਰੇ ਲਈ ਧੰਨਵਾਦ।''   


author

Tarsem Singh

Content Editor

Related News