ਨਟਰਾਜਨ ਦੇ ਸ਼ਾਨਦਾਰ ਪ੍ਰਦਰਸ਼ਨ ''ਤੇ ਵਾਰਨਰ ਨੇ ਦਿੱਤੀ ਵਧਾਈ, ਕਹੀ ਇਹ ਗੱਲ

Wednesday, Dec 09, 2020 - 08:57 PM (IST)

ਨਟਰਾਜਨ ਦੇ ਸ਼ਾਨਦਾਰ ਪ੍ਰਦਰਸ਼ਨ ''ਤੇ ਵਾਰਨਰ ਨੇ ਦਿੱਤੀ ਵਧਾਈ, ਕਹੀ ਇਹ ਗੱਲ

ਸਿਡਨੀ- ਭਾਰਤ ਨੇ ਆਸਟਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ ਹੈ। ਇਸ ਸੀਰੀਜ਼ 'ਚ ਆਪਣਾ ਡੈਬਿਊ ਕਰਨ ਵਾਲੇ ਟੀ. ਨਟਰਾਜਨ ਨੇ ਆਪਣੀ ਗੇਂਦਬਾਜ਼ੀ ਨਾਲ ਸਭ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਨਟਰਾਜਨ ਨੇ ਆਸਟਰੇਲੀਆ ਵਿਰੁੱਧ 3 ਮੈਚਾਂ 'ਚ 6 ਵਿਕਟਾਂ ਹਾਸਲ ਕੀਤੀਆਂ ਤੇ ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ ਟੀ-20 'ਚ। ਨਟਰਾਜਨ ਦਾ ਇਹ ਪ੍ਰਦਰਸ਼ਨ ਦੇਖ ਉਸ ਦੇ ਆਈ. ਪੀ. ਐੱਲ. ਦੇ ਕਪਤਾਨ ਡੇਵਿਡ ਵਾਰਨਰ ਨੇ ਖੁਸ਼ੀ ਜ਼ਾਹਰ ਕੀਤੀ ਹੈ।

 
 
 
 
 
 
 
 
 
 
 
 
 
 
 
 

A post shared by David Warner (@davidwarner31)


ਵਾਰਨਰ ਨੇ ਆਪਣੇ ਇੰਸਟਾਗ੍ਰਾਮ 'ਤੇ ਨਟਰਾਜਨ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਿੱਤ, ਹਾਰ, ਡਰਾਅ ਅਸੀਂ ਇਕ ਦੂਜੇ ਦੀ ਮੈਦਾਨ 'ਚ ਤੇ ਮੈਦਾਨ ਦੇ ਬਾਹਰ ਇੱਜ਼ਤ ਕਰਦੇ ਹਾਂ। ਸੀਰੀਜ਼ ਹਾਰਨ 'ਤੇ ਮੈਂ ਨਟਰਾਜਨ ਤੋਂ ਖੁਸ਼ ਨਹੀਂ ਹਾਂ ਪਰ ਉਹ ਇਕ ਵਧੀਆ ਵਿਅਕਤੀ ਹੈ ਤੇ ਆਪਣੇ ਖੇਡ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਬਤੌਰ ਆਸਟਰੇਲੀਆ ਦੌਰੇ 'ਤੇ ਇਕ ਨੈੱਟ ਗੇਂਦਬਾਜ਼ ਦੇ ਰੂਪ 'ਚ ਆਉਣਾ ਤੇ ਉਸ ਤੋਂ ਬਾਅਦ ਭਾਰਤੀ ਟੀਮ ਦੇ ਲਈ ਵਨ ਡੇ ਤੇ ਟੀ-20 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਿਖਾਉਣਾ ਇਹ ਬਹੁਤ ਵੱਡੀ ਉਪਲੱਬਧੀ ਹੈ ਮੇਰੇ ਦੋਸਤ। ਬਹੁਤ ਵਧੀਆ।
ਦੱਸ ਦੇਈਏ ਕਿ ਡੇਵਿਡ ਵਾਰਨਰ ਆਈ. ਪੀ. ਐੱਲ. 'ਚ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦੇ ਕਪਤਾਨ ਹਨ ਤੇ ਉਸਦੀ ਹੀ ਕਪਤਾਨੀ 'ਚ ਟੀ. ਨਟਰਾਜਨ ਨੂੰ ਆਈ. ਪੀ. ਐੱਲ. ਖੇਡਣ ਦਾ ਮੌਕਾ ਮਿਲਿਆ, ਜਿੱਥੇ ਉਨ੍ਹਾਂ ਨੇ ਆਪਣੇ ਯਾਰਕਰ ਤੇ ਸ਼ਾਨਦਾਰ ਗੇਂਦਬਾਜ਼ੀ ਨਾਲ ਸਭ ਦਾ ਦਿਲ ਜਿੱਤਿਆ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਨਟਰਾਜਨ ਦੀ ਸ਼ਲਾਘਾ ਕਰ ਚੁੱਕੇ ਹਨ ਤੇ ਟੀ-20 ਵਿਸ਼ਵ ਕੱਪ ਦੇ ਲਈ ਅਹਿਮ ਗੇਂਦਬਾਜ਼ੀ ਦੀ ਭੂਮਿਕਾ ਨਿਭਾ ਚੁੱਕੇ ਹਨ।

ਨੋਟ- ਨਟਰਾਜਨ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਵਾਰਨਰ ਨੇ ਦਿੱਤੀ ਵਧਾਈ, ਕਹੀ ਇਹ ਗੱਲ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News