ਕਨਕਸ਼ਨ ਸਬਸਟੀਚਿਊਟ ਸਾਡੇ ਲਈ ਫਾਇਦੇਮੰਦ ਰਿਹਾ : ਵਿਰਾਟ

Friday, Dec 04, 2020 - 11:57 PM (IST)

ਕੈਨਬਰਾ- ਆਸਟਰੇਲੀਆ ਨੂੰ ਪਹਿਲੇ ਟੀ-20 ਮੁਕਾਬਲੇ 'ਚ 11 ਦੌੜਾਂ ਨਾਲ ਹਰਾਉਣ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਨਕਸ਼ਨ ਸਬਸਟੀਚਿਊਟ ਟੀਮ ਦੇ ਲਈ ਫਾਇਦੇਮੰਦ ਰਿਹਾ। ਭਾਰਤ ਨੇ 7 ਵਿਕਟਾਂ 'ਤੇ 161 ਦੌੜਾਂ ਬਣਾਈਆਂ ਜਦਕਿ ਆਸਟਰੇਲੀਆ ਦੀ ਟੀਮ 20 ਓਵਰਾਂ 'ਚ 7 ਵਿਕਟਾਂ 'ਤੇ 150 ਦੌੜਾਂ ਹੀ ਬਣਾ ਸਕੀ। ਚਾਹਲ ਨੂੰ ਪਹਿਲਾਂ ਪਲੇਇੰਗ ਇਲੈਵਨ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਰਵਿੰਦਰ ਜਡੇਜਾ ਦੇ ਬੱਲੇਬਾਜ਼ੀ ਦੌਰਾਨ ਸਿਰ 'ਚ ਸੱਟ ਲੱਗਣ ਕਾਰਨ ਭਾਰਤ ਨੇ ਚਾਹਲ ਨੂੰ ਕਨਕਸ਼ਨ ਸਬਸਟੀਚਿਊਟ ਦੇ ਤੌਰ 'ਤੇ ਸ਼ਾਮਲ ਕੀਤਾ। ਚਾਹਲ ਨੇ 25 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਤੇ 'ਮੈਨ ਆਫ ਦਿ ਮੈਚ ਬਣੇ'। 

PunjabKesari

ਇਹ ਵੀ ਪੜ੍ਹੋ : NZ vs WI : ਵਿਲੀਅਮਸਨ ਦੇ ਦੋਹਰੇ ਸੈਂਕੜੇ ਨਾਲ ਨਿਊਜ਼ੀਲੈਂਡ ਦਾ ਵਿਸ਼ਾਲ ਸਕੋਰ
ਵਿਰਾਟ ਨੇ ਮੈਚ ਤੋਂ ਬਾਅਦ ਕਿਹਾ ਕਿ ਚਾਹਲ ਨੂੰ ਮੈਚ 'ਚ ਸ਼ਾਮਲ ਕਰਨ ਦਾ ਕੋਈ ਵਿਚਾਰ ਨਹੀਂ ਸੀ। ਕਨਕਸ਼ਨ ਸਬਸਟੀਚਿਊਟ ਅਜੀਬ ਹੈ ਪਰ ਇਸ ਮੈਚ 'ਚ ਇਹ ਸਾਡੇ ਲਈ ਫਾਇਦੇਮੰਦ ਰਿਹਾ। ਚਾਹਲ ਨੇ ਆਪਣੇ ਪ੍ਰਦਰਸ਼ਨ ਨਾਲ ਵਿਰੋਧੀ ਟੀਮ ਨੂੰ ਲੜਖੜਾ ਦਿੱਤਾ। ਆਸਟਰੇਲੀਆ ਨੇ ਹਾਲਾਂਕਿ ਪਾਰੀ ਦੀ ਵਧੀਆ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਆਸਟਰੇਲੀਆ 'ਚ ਤੁਹਾਨੂੰ ਸਖਤ ਮਿਹਨਤ ਕਰਨੀ ਹੁੰਦੀ ਹੈ ਤੇ ਆਖਰ ਤੱਕ ਲੈਅ ਬਰਕਰਾਰ ਰੱਖਣੀ ਹੁੰਦੀ ਹੈ। ਨਟਰਾਜਨ ਨੇ ਬਹੁਤ ਸੁਧਾਰ ਕੀਤਾ ਹੈ ਤੇ ਦੀਪਕ ਚਾਹਰ ਨੇ ਵੀ ਵਧੀਆ ਗੇਂਦਬਾਜ਼ੀ ਕੀਤੀ ਪਰ ਚਾਹਲ ਨੇ ਮੈਚ 'ਚ ਸਾਡੀ ਵਾਪਸੀ ਕਰਵਾਈ। ਹਾਰਦਿਕ ਪੰਡਯਾ ਦਾ ਕੈਚ ਵੀ ਬਹੁਤ ਮਹੱਤਵਪੂਰਨ ਰਿਹਾ।

PunjabKesari


ਨੋਟ- ਕਨਕਸ਼ਨ ਸਬਸਟੀਚਿਊਟ ਸਾਡੇ ਲਈ ਫਾਇਦੇਮੰਦ ਰਿਹਾ : ਵਿਰਾਟ । ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Gurdeep Singh

Content Editor

Related News