ਮਹਿਲਾ ਪ੍ਰੀਮੀਅਰ ਲੀਗ 2024 ਦਾ ਪੂਰਾ ਸ਼ਡਿਊਲ ਆਇਆ ਸਾਹਮਣੇ, 23 ਫਰਵਰੀ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ

01/23/2024 3:09:14 PM

ਸਪੋਰਟਸ ਡੈਸਕ : ਮਹਿਲਾ ਪ੍ਰੀਮੀਅਰ ਲੀਗ 2024 ਦਾ ਪੂਰਾ ਸ਼ਡਿਊਲ ਸਾਹਮਣੇ ਆ ਗਿਆ ਹੈ ਜਿਸ 'ਚ ਪਿਛਲੇ ਸਾਲ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦਾ ਸਾਹਮਣਾ ਬੰਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਸ਼ੁਰੂਆਤੀ ਮੈਚ 'ਚ ਦਿੱਲੀ ਕੈਪੀਟਲਸ ਨਾਲ ਹੋਵੇਗਾ। ਡਬਲਊਪੀਐੱਲ ਦਾ 2024 ਸੀਜ਼ਨ 23 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਫਾਈਨਲ 17 ਮਾਰਚ ਨੂੰ ਨਵੀਂ ਦਿੱਲੀ ਵਿੱਚ ਖੇਡਿਆ ਜਾਵੇਗਾ।
ਇਸ ਸਾਲ ਮਹਿਲਾ ਪ੍ਰੀਮੀਅਰ ਲੀਗ 'ਚ ਕੁੱਲ 22 ਮੈਚ ਹੋਣਗੇ। ਫਾਈਨਲ ਮੈਚ 17 ਮਾਰਚ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਸਾਰੇ ਮੈਚ ਸ਼ਾਮ 7:30 ਵਜੇ ਸ਼ੁਰੂ ਹੋਣਗੇ। ਐਲੀਮੀਨੇਟਰ 15 ਮਾਰਚ ਨੂੰ ਖੇਡਿਆ ਜਾਵੇਗਾ। ਪਿਛਲੇ ਸੀਜ਼ਨ ਦੀ ਤਰ੍ਹਾਂ, ਡਬਲਊਪੀਐੱਲ ਵਿੱਚ ਕੋਈ ਹੋਮ-ਅਵੇ ਫਾਰਮੈਟ ਨਹੀਂ ਹੋਵੇਗਾ। ਹਾਲਾਂਕਿ ਆਉਣ ਵਾਲੇ ਸੀਜ਼ਨ ਵਿੱਚ ਟੂਰਨਾਮੈਂਟ ਦੋ ਸ਼ਹਿਰਾਂ, ਦਿੱਲੀ ਅਤੇ ਬੈਂਗਲੁਰੂ ਵਿੱਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋਸੂਰਯਕੁਮਾਰ ICC ਦੀ ਸਾਲ ਦੀ ਸਰਵਸ੍ਰੇਸ਼ਠ ਪੁਰਸ਼ ਟੀ-20 ਕੌਮਾਂਤਰੀ ਟੀਮ ਦਾ ਕਪਤਾਨ ਚੁਣਿਆ ਗਿਆ
ਡਬਲਊਪੀਐੱਲ ਦਾ 2024 ਸੀਜ਼ਨ ਪਿਛਲੇ ਸਾਲ ਵਾਂਗ ਹੀ ਲੀਗ ਪੜਾਅ ਦੀਆਂ ਚੋਟੀ ਦੀਆਂ ਤਿੰਨ ਟੀਮਾਂ ਪਲੇਆਫ ਲਈ ਕੁਆਲੀਫਾਈ ਕਰਨ ਦੇ ਨਾਲ ਉਸੇ ਫਾਰਮੈਟ ਦਾ ਅਨੁਸਰਣ ਕਰੇਗਾ। ਲੀਗ ਟੇਬਲ 'ਚ ਸਿਖਰ 'ਤੇ ਰਹਿਣ ਵਾਲੀ ਟੀਮ ਸਿੱਧੇ ਫਾਈਨਲ ਲਈ ਕੁਆਲੀਫਾਈ ਕਰ ਲਵੇਗੀ ਜਦਕਿ ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ 15 ਮਾਰਚ ਨੂੰ ਐਲੀਮੀਨੇਟਰ ਖੇਡੇਗੀ।
ਪਿਛਲੇ ਸਾਲ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਮੁੰਬਈ ਇੰਡੀਅਨਜ਼ ਨੇ ਡਬਲਊਪੀਐੱਲ ਦੇ ਸ਼ੁਰੂਆਤੀ ਸੈਸ਼ਨ ਵਿੱਚ ਦਿੱਲੀ ਕੈਪੀਟਲਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਖ਼ਿਤਾਬ ਜਿੱਤਿਆ ਸੀ। ਡੀਸੀ ਕਪਤਾਨ ਮੇਗ ਲੈਨਿੰਗ 345 ਦੌੜਾਂ ਬਣਾ ਕੇ ਟੂਰਨਾਮੈਂਟ ਦੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰੀ ਰਹੀ ਜਦਕਿ ਐੱਮਆਈ ਦੇ ਹੇਲੀ ਮੈਥਿਊਜ਼ ਨੇ 10 ਮੈਚਾਂ ਵਿੱਚ 16 ਵਿਕਟਾਂ ਲੈ ਕੇ ਪਰਪਲ ਕੈਪ ਜਿੱਤੀ।
ਡਬਲਊਪੀਐੱਲ 2024 ਦਾ ਪੂਰਾ ਸ਼ਡਿਊਲ
23 ਫਰਵਰੀ- ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼, ਬੈਂਗਲੁਰੂ
24 ਫਰਵਰੀ- ਰਾਇਲ ਚੈਲੰਜਰਜ਼ ਬੰਗਲੌਰ ਬਨਾਮ ਯੂਪੀ ਵਾਰੀਅਰਜ਼, ਬੰਗਲੁਰੂ
25 ਫਰਵਰੀ- ਗੁਜਰਾਤ ਜਾਇੰਟਸ ਬਨਾਮ ਮੁੰਬਈ ਇੰਡੀਅਨਜ਼, ਬੰਗਲੁਰੂ
26 ਫਰਵਰੀ – ਯੂਪੀ ਵਾਰੀਅਰਜ਼ ਬਨਾਮ ਦਿੱਲੀ ਕੈਪੀਟਲਜ਼, ਬੰਗਲੁਰੂ
27 ਫਰਵਰੀ - ਰਾਇਲ ਚੈਲੰਜਰਜ਼ ਬੰਗਲੌਰ ਬਨਾਮ ਗੁਜਰਾਤ ਜਾਇੰਟਸ, ਬੰਗਲੁਰੂ
28 ਫਰਵਰੀ-ਮੁੰਬਈ ਇੰਡੀਅਨਜ਼ ਬਨਾਮ ਯੂਪੀ ਵਾਰੀਅਰਜ਼, ਬੰਗਲੁਰੂ
29 ਫਰਵਰੀ- ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਦਿੱਲੀ ਕੈਪੀਟਲਜ਼, ਬੰਗਲੁਰੂ
1 ਮਾਰਚ- ਯੂਪੀ ਵਾਰੀਅਰਜ਼ ਬਨਾਮ ਗੁਜਰਾਤ ਜਾਇੰਟਸ, ਬੰਗਲੁਰੂ
2 ਮਾਰਚ- ਰਾਇਲ ਚੈਲੰਜਰਜ਼ ਬੰਗਲੁਰੂ ਬਨਾਮ ਮੁੰਬਈ ਇੰਡੀਅਨਜ਼, ਬੰਗਲੁਰੂ

ਇਹ ਵੀ ਪੜ੍ਹੋਟਾਟਾ ਗਰੁੱਪ 5 ਸਾਲ ਲਈ ਬਣਿਆ IPL ਦਾ ਟਾਈਟਲ ਸਪਾਂਸਰ
3 ਮਾਰਚ- ਗੁਜਰਾਤ ਜਾਇੰਟਸ ਬਨਾਮ ਦਿੱਲੀ ਕੈਪੀਟਲਜ਼, ਬੰਗਲੁਰੂ
4 ਮਾਰਚ – ਯੂਪੀ ਵਾਰੀਅਰਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ, ਬੰਗਲੁਰੂ
5 ਮਾਰਚ - ਦਿੱਲੀ ਕੈਪੀਟਲਜ਼ ਬਨਾਮ ਮੁੰਬਈ ਇੰਡੀਅਨਜ਼, ਦਿੱਲੀ
6 ਮਾਰਚ- ਗੁਜਰਾਤ ਜਾਇੰਟਸ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ, ਦਿੱਲੀ
7 ਮਾਰਚ- ਯੂਪੀ ਵਾਰੀਅਰਜ਼ ਬਨਾਮ ਮੁੰਬਈ ਇੰਡੀਅਨਜ਼, ਦਿੱਲੀ
8 ਮਾਰਚ- ਦਿੱਲੀ ਕੈਪੀਟਲਜ਼ ਬਨਾਮ ਯੂਪੀ ਵਾਰੀਅਰਜ਼, ਦਿੱਲੀ
9 ਮਾਰਚ- ਮੁੰਬਈ ਇੰਡੀਅਨਜ਼ ਬਨਾਮ ਗੁਜਰਾਤ ਜਾਇੰਟਸ, ਦਿੱਲੀ
10 ਮਾਰਚ- ਦਿੱਲੀ ਕੈਪੀਟਲਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ, ਦਿੱਲੀ
11 ਮਾਰਚ- ਗੁਜਰਾਤ ਜਾਇੰਟਸ ਬਨਾਮ ਯੂਪੀ ਵਾਰੀਅਰਜ਼, ਦਿੱਲੀ
12 ਮਾਰਚ- ਮੁੰਬਈ ਇੰਡੀਅਨਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ, ਦਿੱਲੀ
13 ਮਾਰਚ- ਦਿੱਲੀ ਕੈਪੀਟਲਜ਼ ਬਨਾਮ ਗੁਜਰਾਤ ਜਾਇੰਟਸ, ਦਿੱਲੀ
15 ਮਾਰਚ- ਦਿੱਲੀ ਵਿੱਚ ਐਲੀਮੀਨੇਟਰ
17 ਮਾਰਚ- ਦਿੱਲੀ ਵਿੱਚ ਫਾਈਨਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News