ਭਾਰਤ ਦੇ ਆਸਟ੍ਰੇਲੀਆ ਦੌਰੇ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਮੈਚ

Wednesday, Oct 28, 2020 - 03:45 PM (IST)

ਭਾਰਤ ਦੇ ਆਸਟ੍ਰੇਲੀਆ ਦੌਰੇ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਮੈਚ

ਸਪੋਰਟਸ ਡੈਸਕ– ਹਾਲ ਹੀ ’ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਆਸਟ੍ਰੇਲੀਆ ਦੌਰੇ (ਵਨ ਡੇ, ਟੀ-20 ਅਤੇ ਟੈਸਟ ਸੀਰੀਜ਼) ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ ਜਿਸ ਵਿਚ ਓਪਨਰ ਰੋਹਿਤ ਸ਼ਰਮਾ ਨੂੰ ਜ਼ਖਮੀ ਹੋਣ ਕਾਰਨ ਜਗ੍ਹਾ ਨਹੀਂ ਮਿਲੀ। ਹੁਣ ਭਾਰਤ ਦੇ ਆਸਟ੍ਰੇਲੀਆ ਦੌਰੇ ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਦੋਵਾਂ ਟੀਮਾਂ ਵਿਚਕਾਰ ਤਿੰਨ ਵਨ ਡੇ, ਤਿੰਨ ਟੀ-20 ਇੰਟਰਨੈਸ਼ਨਲ ਅਤੇ 4 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ ਅਤੇ ਇਸ ਦੀ ਸ਼ੁਰੂਆਤ 27 ਨਵੰਬਰ ਤੋਂ ਹੋਵੇਗੀ। 

PunjabKesari

ਆਈ.ਪੀ.ਐੱਲ. 2020 ਟੂਰਨਾਮੈਂਟ ਖ਼ਤਮ ਹੋਣ ਤੋਂ ਬਾਅਦ ਭਾਰਤੀ ਟੀਮ ਯੂ.ਏ.ਈ. ਤੋਂ ਸਿੱਧਾ ਆਸਟ੍ਰੇਲੀਆ ਲਈ ਰਵਾਨਾ ਹੋਵੇਗੀ। ਆਸਟ੍ਰੇਲੀਆ ’ਚ ਕੁਆਰੰਟਾਈਨ ਸਮਾਂ ਪੂਰਾ ਹੋਣ ਤੋਂ ਬਾਅਦ 27 ਨਵੰਬਰ ਤੋਂ 2 ਦਸੰਬਰ ਵਿਚਕਾਰ ਵਨ ਡੇ ਸੀਰੀਜ਼ ਖੇਡੀ ਜਾਵੇਗੀ। ਇਸ ਤੋਂ ਬਾਅਦ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਹੋਵੇਗੀ ਜੋ 4 ਦਸੰਬਰ ਤੋਂ 8 ਦਸੰਬਰ ਤਕ ਚੱਲੇਗੀ। ਵਨ ਡੇ ਅਤੇ ਟੀ-20 ਸੀਰੀਜ਼ ਦੇ ਹਰੇਕ ਮੈਚ ਤੋਂ ਬਾਅਦ ਇਕ ਦਿਨ ਦੀ ਰੈਸਟ ਹੋਵੇਗੀ। ਉਥੇ ਹੀ ਆਈ.ਸੀ.ਸੀ. ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਰਹਿਣ ਵਾਲੀ 4 ਮੈਚਾਂ ਦੀ ਟੈਸਟ ਸੀਰੀਜ਼ ਦਾ ਆਗਾਜ਼ 17 ਦਸੰਬਰ ਤੋਂ ਹੋਵੇਗਾ ਅਤੇ ਪਹਿਲਾ ਮੈਚ ਡੇ-ਨਾਈਟ ਟੈਸਟ ਹੋਵੇਗਾ। 

PunjabKesari

ਭਾਰਤ ਦੇ ਆਸਟ੍ਰੇਲੀਆ ਦੌਰੇ ਦਾ ਪੂਰਾ ਸ਼ਡਿਊਲ ਇਸ ਤਰ੍ਹਾਂ ਹੈ:

ਵਨ ਡੇ ਮੈਚ
ਪਹਿਲਾ ਵਨ ਡੇ : 27 ਨਵੰਬਰ, ਸਿਡਨੀ ਕ੍ਰਿਕਟ ਗ੍ਰਾਊਂਡ
ਦੂਜਾ ਵਨ ਡੇ : 29 ਨਵੰਬਰ, ਸਿਡਨੀ ਕ੍ਰਿਕਟ ਗ੍ਰਾਊਂਡ
ਤੀਜਾ ਵਨ ਡੇ : 2 ਦਸੰਬਰ, ਮਨੁਕਾ ਓਵਲ

ਟੀ-20 ਮੈਚ
ਪਹਿਲਾ ਟੀ-20 ਆਈ: 4 ਦਸੰਬਰ, ਮਨੁਕਾ ਓਵਲ
ਦੂਜਾ ਟੀ-20 ਆਈ: 6 ਦਸੰਬਰ, ਸਿਡਨੀ ਕ੍ਰਿਕਟ ਗ੍ਰਾਊਂਡ
ਤੀਜਾ ਟੀ-20 ਆਈ: 8 ਦਸੰਬਰ, ਸਿਡਨੀ ਗ੍ਰਿਕਟ ਗ੍ਰਾਊਂਡ

ਟੈਸਟ ਮੈਚ
ਪਹਿਲਾ ਟੈਸਟ: 17-21 ਦਸੰਬਰ, ਐਡੀਲੇਡ ਓਵਲ (ਦਿਨ-ਰਾਤ)
ਦੂਜਾ ਟੈਸਟ : 26-30 ਦਸੰਬਰ, ਮੈਲਬੋਰਨ ਕ੍ਰਿਕਟ ਗ੍ਰਾਊਂਡ
ਤੀਜਾ ਟੈਸਟ : 7-11 ਜਨਵਰੀ, ਸਿਡਨੀ ਕ੍ਰਿਕਟ ਗ੍ਰਾਊਂਡ
ਚੌਥਾ ਟੈਸਟ : 15-19 ਜਨਵਰੀ, ਗਾਬਾ


author

Rakesh

Content Editor

Related News