ਕੋਰੀਆ ''ਚ ਭਾਰਤੀ ਜੂਨੀਅਰ ਨਿਸ਼ਾਨੇਬਾਜ਼ਾਂ ਨੇ ਹੋਟਲ ਨਿਯਮਾਂ ਦੀ ਕੀਤੀ ਉਲੰਘਣਾ

07/31/2023 12:10:50 PM

ਨਵੀਂ ਦਿੱਲੀ (ਭਾਸ਼ਾ)– ਭਾਰਤੀ ਨਿਸ਼ਾਨੇਬਾਜ਼ੀ ਦਲ ਦੇ ਕੁਝ ਮੈਂਬਰਾਂ ਨੇ ਹਾਲ ਹੀ ਵਿਚ ਚਾਂਗਵੋਨ ’ਚ ਤੀਜੀ ਵਿਸ਼ਵ ਜੂਨੀਅਰ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੌਰਾਨ ਉਸ ਹੋਟਲ ਦੇ ਨਿਯਮਾਂ ਦੀ ਉਲੰਘਣਾ ਕੀਤੀ, ਜਿੱਥੇ ਉਹ ਠਹਿਰੇ ਹੋਏ ਸਨ। ਇਸ ਘਟਨਾ ਦੀ ਸ਼ਿਕਾਇਤ 90 ਮੈਂਬਰੀ ਦਲ ਦੇ ਨਾਲ ਗਏ ਅਧਿਕਾਰੀਆਂ ਕੋਲ ਕੀਤੀ ਗਈ ਹੈ। ਭਾਰਤੀ ਟੀਮ ਦੇ ਨਾਲ ਗਏ ਇਕ ਅਧਿਕਾਰੀ ਨੇ ਦੱਸਿਆ ਕਿ ਹੋਟਲ ਦੇ ਰਿਸੈਪਸ਼ਨ ਸਟਾਫ ਨੇ ਇਕ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ’ਚ ਇਕ ਮਹਿਲਾ ਨਿਸ਼ਾਨੇਬਾਜ਼ ਨੂੰ ਪੁਰਸ਼ ਨਿਸ਼ਾਨੇਬਾਜ਼ ਦੇ ਕਮਰੇ ’ਚ ਦੇਖਿਆ ਗਿਆ। ਇਸ ਤੋਂ ਇਲਾਵਾ ਹੋਟਲ ਦੇ ਕੁਝ ਕਮਰਿਆਂ ’ਚ ਸਾਮਾਨ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵੀ ਸਾਹਮਣੇ ਆਏ।

ਅਧਿਕਾਰੀ ਨੇ ਦੱਸਿਆ ਕਿ ਅਸੀਂ ਆਜ਼ਾਦ ਤਰੀਕੇ ਨਾਲ ਘਟਨਾ (ਮਹਿਲਾ ਨਿਸ਼ਾਨੇਬਾਜ਼ ਦਾ ਪੁਰਸ਼ ਨਿਸ਼ਾਨੇਬਾਜ਼ ਦੇ ਕਮਰੇ ’ਚੋਂ ਮਿਲਣਾ) ਦੀ ਪੁਸ਼ਟੀ ਨਹੀਂ ਕਰ ਸਕੇ ਕਿਉਂਕਿ ਕਿਸੇ ਨੇ ਵੀ ਉਸ ਨੂੰ ਕਮਰੇ ਦੇ ਅੰਦਰ ਜਾਂਦੇ ਜਾਂ ਬਾਹਰ ਨਿਕਲਦੇ ਹੋਏ ਨਹੀਂ ਦੇਖਿਆ। ਹਾਲਾਂਕਿ ਹੋਟਲ ਨੇ ਕਮਰਿਆਂ ’ਚ ਕੁਝ ਸਾਮਾਨ ਨੂੰ ਨੁਕਸਾਨ ਪਹੁੰਚਾਉਣ ਦੀ ਜਾਣਕਾਰੀ ਦਿੱਤੀ, ਜਿਸ ਲਈ ਉਨ੍ਹਾਂ ਨੂੰ ਭਰਪਾਈ ਕਰ ਦਿੱਤੀ ਗਈ। ਦੱਸ ਦੇਈਏ ਕਿ ਭਾਰਤ ਨੇ ਕੋਰੀਆ ਦੇ ਸ਼ਹਿਰ ’ਚ 24 ਜੁਲਾਈ ਨੂੰ ਖ਼ਤਮ ਹੋਏ ਟੂਰਨਾਮੈਂਟ ਲਈ ਮੁਕਾਬਲੇਬਾਜ਼ ਦੇਸ਼ਾਂ ਵਿਚਾਲੇ ਸਭ ਤੋਂ ਵੱਡਾ ਦਲ ਭੇਜਿਆ ਸੀ। ਭਾਰਤ 6 ਸੋਨ, 6 ਚਾਂਦੀ ਤੇ 5 ਕਾਂਸੀ ਤਮਗਿਆਂ ਨਾਲ ਚੀਨ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ ਸੀ।


cherry

Content Editor

Related News