ਗਾਂਗੁਲੀ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਅਡਾਨੀ ਦੀ ਕੰਪਨੀ ਨੇ ਰੋਕੇ 'ਤੇਲ' ਦੇ ਵਿਗਿਆਪਨ

Tuesday, Jan 05, 2021 - 03:12 PM (IST)

ਗਾਂਗੁਲੀ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਅਡਾਨੀ ਦੀ ਕੰਪਨੀ ਨੇ ਰੋਕੇ 'ਤੇਲ' ਦੇ ਵਿਗਿਆਪਨ

ਨਵੀਂ ਦਿੱਲੀ — ਉਦਯੋਗਪਤੀ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਵਿਲਮਰ ਨੇ ਆਪਣੇ ‘ਫਾਰਚਿੳੂਨ ਰਾਈਸ ਬ੍ਰਾਨ’ ਤੇਲ ਦੇ ਉਨ੍ਹਾਂ ਸਾਰੇ ਇਸ਼ਤਿਹਾਰਾਂ ਨੂੰ ਰੋਕ ਦਿੱਤਾ ਹੈ ਜਿਸ ਵਿਚ ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਬੀ.ਸੀ.ਸੀ.ਆਈ. ਦੇ ਮੁਖੀ ਸੌਰਭ ਗਾਂਗੁਲੀ ਦਿਖਾਈ ਦਿੰਦੇ ਹਨ। ਗਾਂਗੁਲੀ ਨੂੰ ਸ਼ਨੀਵਾਰ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਕੰਪਨੀ ਦੇ ਇਸ਼ਤਿਹਾਰਾਂ ਦਾ ਸੋਸ਼ਲ ਮੀਡੀਆ ’ਤੇ ਭਾਰੀ ਮਜ਼ਾਕ ਉਡਾਇਆ ਜਾ ਰਿਹਾ ਸੀ। ਕੇਸ ਨਾਲ ਜੁੜੇ ਦੋ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਕੰਪਨੀ ਦੇ ਇਸ਼ਤਿਹਾਰਾਂ ਨਾਲ ਜੁੜੇ ਇੱਕ ਸਰੋਤ ਨੇ ਕਿਹਾ ਕਿ ਗਾਂਗੁਲੀ ਦੇ ਇਸ਼ਤਿਹਾਰ ਸਾਰੇ ਪਲੇਟਫਾਰਮਾਂ ਤੋਂ ਹਟਾ ਦਿੱਤੇ ਗਏ ਹਨ। ਬ੍ਰਾਂਡ ਦੀ ਸਿਰਜਣਾਤਮਕ ਏਜੰਸੀ Ogilvy & Mather ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇੱਕ ਨਵੀਂ ਮੁਹਿੰਮ ’ਤੇ ਕੰਮ ਕਰ ਰਹੀ ਹੈ। ਗਾਂਗੁਲੀ ਨੂੰ ਪਿਛਲੇ ਸਾਲ ਜਨਵਰੀ ਵਿਚ ਫਾਰਚਿੳੂਨ ਰਾਈਸ ਬ੍ਰੈਨ ਆਇਲ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀ। ਸੌਰਭ ਤਾਲਾਬੰਦੀ ਮਿਆਦ ਦੌਰਾਨ ਖ਼ਾਸਤੌਰ ’ਤੇ ਤਿਆਰ ਕੀਤੇ ਗਏ ਇੱਕ ਇਸ਼ਤਿਹਾਰ ਵਿੱਚ ਹਾਰਟ ਦੀ ਦੇਖਭਾਲ ਨੂੰ ਉਤਸ਼ਾਹਤ ਕਰਦੇ ਨਜ਼ਰ ਆਉਂਦੇ ਹਨ।

ਇਹ ਵੀ ਪਡ਼੍ਹੋ - ਇਨਕਮ ਟੈਕਸ ਵਿਭਾਗ ਵਲੋਂ Zee Group ਅਤੇ L&T ਦੇ ਦਫ਼ਤਰਾਂ ’ਤੇ ਛਾਪੇਮਾਰੀ, ਜਾਣੋ ਵਜ੍ਹਾ

ਸੋਸ਼ਲ ਮੀਡੀਆ ’ਤੇ ਕੰਪਨੀ ਦਾ ਮਜ਼ਾਕ

ਗਾਂਗੁਲੀ ਨੂੰ ਸ਼ਨੀਵਾਰ ਨੂੰ ਦਿਲ ਦਾ ਦੌਰਾ ਪਿਆ ਅਤੇ ਐਨਜੀਓਪਲਾਸਟੀ ਹੋਈ। ਕੋਲਕਾਤਾ ਦੇ ਵੁੱਡਲੈਂਡਜ਼ ਹਸਪਤਾਲ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਗਾਂਗੁਲੀ ਦੀ ਸਥਿਤੀ ਸਥਿਰ ਹੈ ਅਤੇ ਉਸਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਜਿਵੇਂ ਹੀ ਗਾਂਗੁਲੀ ਦੇ ਦਿਲ ਦੇ ਦੌਰੇ ਦੀ ਖ਼ਬਰ ਫੈਲ ਗਈ, ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਫਾਰਚਿੳੂਨ ਬ੍ਰਾਂਡ ਨੂੰ ਨਿਸ਼ਾਨੇ ’ਤੇ ਲੈ ਲਿਆ। ਲੋਕਾਂ ਨੇ ਬ੍ਰਾਂਡ ਐਡੋਰਸਮੈਂਟ ’ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ। ਉਪਭੋਗਤਾਵਾਂ ਨੇ ਕਿਹਾ ਕਿ ਅਡਾਨੀ ਵਿਲਮਰ ਤੇਲ ਦੀ ਦਰਾਮਦ ਕਰਦਾ ਹੈ ਅਤੇ ਇਹ ਪਤਾ ਨਹੀਂ ਹੈ ਕਿ ਮਸ਼ਹੂਰ ਲੋਕ ਜਿਸ ਉਤਪਾਦ ਦਾ ਵਿਗਿਆਪਨ ਕਰਦੇ ਹਨ ਉਸ ਉਤਪਾਦ ਦੀ ਖੁਦ ਵਰਤੋਂ ਕਰਦੇ ਹਨ ਜਾਂ ਨਹੀਂ।

ਇਹ ਵੀ ਪਡ਼੍ਹੋ - ਕੋਵਿਡ-19 ਵੈਕਸੀਨ ਨੂੰ ਲੈ ਕੇ ਵੱਡੀ ਖ਼ਬਰ, ਐਨੀ ਹੋਵੇਗੀ ਸੀਰਮ ਕੰਪਨੀ ਦੇ ਟੀਕੇ ਦੀ ਕੀਮਤ

ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਨੇ ਵੀ ਗਾਂਗੁਲੀ ਨੂੰ ਸਿਹਤਮੰਦ ਹੋਣ ਦੇ ਨਾਲ-ਨਾਲ ਦਿੱਤੀ ਇਹ ਸਲਾਹ

 

ਹੁਣ ਇਸ ਬ੍ਰਾਂਡ ਲਈ ਸੌਖਾ ਨਹੀਂ ਹੋਵੇਗਾ ਬਾਜ਼ਾਰ ’ਚ ਸਫ਼ਰ

ਇਸ਼ਤਿਹਾਰਬਾਜ਼ੀ ਏਜੰਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਾਰਚਿੳੂਨ ਬ੍ਰਾਂਡ ਨੂੰ ਖਪਤਕਾਰਾਂ ਤੋਂ ਗੁਆਚੇ ਵਿਸ਼ਵਾਸ ਨੂੰ ਮੁੜ ਪ੍ਰਾਪਤ ਕਰਨ ਲਈ ਤੇਜ਼ੀ ਨਾਲ ਕੰਮ ਕਰਨਾ ਪਵੇਗਾ। ਬ੍ਰਾਂਡ ਨੂੰ ਸਥਿਤੀ ਨੂੰ ਜਲਦੀ ਸੰਭਾਲਣਾ ਪਏਗਾ। ਸੋਸ਼ਲ ਮੀਡੀਆ ’ਤੇ ਜਿਸ ਤਰ੍ਹਾਂ ਦੀ ਬਹਿਸ ਚੱਲ ਰਹੀ ਹੈ, ਉਸ ਨਾਲ ਬ੍ਰਾਂਡ ਅਤੇ ਮੁਹਿੰਮ ਕਾਫੀ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਗਾਂਗੁਲੀ ਬ੍ਰਾਂਡ ਅੰਬੈਸਡਰ ਵਜੋਂ ਜਾਰੀ ਰੱਖ ਸਕਦੇ ਹਨ ਪਰ ਮੈਸੇਜਿੰਗ ਅਤੇ ਇਸ ਦੇ ਫਾਇਦਿਆਂ ਨੂੰ ਬਦਲਿਆ ਜਾ ਸਕਦਾ ਹੈ। ਅਡਾਨੀ ਵਿਲਮਾਰ ਦੇ ਬੁਲਾਰੇ ਨੂੰ ਭੇਜੀ ਗਈ ਇਕ ਈਮੇਲ ਦਾ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।

ਇਹ ਵੀ ਪਡ਼੍ਹੋ - ਅਲੀਬਾਬਾ ਸਮੂਹ ਦਾ ਮਾਲਕ ਜੈਕ ਮਾ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ !

ਅਡਾਨੀ ਵਿਲਮਾਰ ਉਦਯੋਗਪਤੀ ਗੌਤਮ ਅਡਾਨੀ ਦੀ ਕੰਪਨੀ ਹੈ। ਕੰਪਨੀ ਸੋਇਆਬੀਨ, ਸਰ੍ਹੋਂ, ਰਾਈਸ ਬ੍ਰਾਨ ਅਤੇ ਮੂੰਗਫਲੀ ਦਾ ਤੇਲ ਵੇਚਣ ਤੋਂ ਇਲਾਵਾ, ਅਲਈਫ ਬ੍ਰਾਂਡ ਦੇ ਸਾਬਣ ਵੇਚਣ ਤੋਂ ਇਲਾਵਾ ਸੈਨੇਟਾਈਜ਼ਰ ਵੀ ਵੇਚਦੀ ਹੈ। ਉਦਯੋਗ ਦੇ ਅੰਕੜਿਆਂ ਅਨੁਸਾਰ 12 ਲੱਖ ਟਨ ਦੇ ਬ੍ਰਾਂਡਿਡ ਰਾਈਸ ਬ੍ਰਾਨ ਤੇਲ ਬਾਜ਼ਾਰ ’ਚ ਫਾਰਚਿੳੂਨ 35 ਫ਼ੀਸਦੀ ਮਾਰਕਕਿਟ ਦੇ ਨਾਲ ਪਹਿਲੇ ਸਥਾਨ ’ਤੇ ਹੈ। ਸਾਲ 2013 ਵਿਚ ਕੰਪਨੀ ਨੇ ਰਾਈਸ ਬ੍ਰਾਨ ਤੇਲ ਪੇਸ਼ ਕੀਤਾ ਸੀ। ਦੇਸ਼ ਵਿਚ ਕੁੱਲ ਖਾਣ ਵਾਲੇ ਤੇਲ ਦੀ ਮਾਰਕੀਟ 2.2 ਕਰੋੜ ਟਨ ਹੈ, ਜਿਸ ਵਿਚੋਂ 1.1 ਕਰੋੜ ਬ੍ਰਾਂਡਿਡ ਹੈ। ਫਾਰਚਿੳੂਨ ਦੀ ਮਾਰਕੀਟ ਵਿਚ 20 ਪ੍ਰਤੀਸ਼ਤ ਹਿੱਸੇਦਾਰੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ’ਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News