ਰਾਸ਼ਟਰਮੰਡਲ ਖੇਡਾਂ  : ਭਾਰਤੀ ਪੁਰਸ਼ ਹਾਕੀ ਟੀਮ ਨੇ ਕੈਨੇਡਾ ਨੂੰ 8-0 ਨਾਲ ਹਰਾਇਆ

Wednesday, Aug 03, 2022 - 10:03 PM (IST)

ਬਰਮਿੰਘਮ-ਭਾਰਤੀ ਪੁਰਸ਼ ਹਾਕੀ ਟੀਮ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਪੂਲ-ਬੀ ਮੈਚ ਵਿਚ ਬੁੱਧਵਾਰ ਨੂੰ ਇਕਪਾਸੜ ਅੰਦਾਜ਼ ਵਿਚ ਕੈਨੇਡਾ ਨੂੰ ਹਰਾ ਦਿੱਤਾ। ਭਾਰਤ ਨੇ ਕੈਨੇਡਾ ਨੂੰ 5-0 ਨਾਲ ਹਰਾ ਕੇ ਪੂਲ ਸਟੇਜ ਵਿਚ ਆਪਣੀ ਦੂਜੀ ਜਿੱਤ ਦਰਜ ਕੀਤੀ। ਪਿਛਲੇ ਮੈਚ ਵਿਚ ਇੰਗਲੈਂਡ ਨੇ ਭਾਰਤ ਤੋਂ ਜਿੱਤ ਖੋਹ ਲਈ ਸੀ ਤੇ ਮੁਕਾਬਲੇ ਨੂੰ 4-4 ਨਾਲ ਡਰਾਅ ’ਤੇ ਖਤਮ ਕੀਤਾ ਸੀ ਪਰ ਇੱਥੇ ਭਾਰਤ ਕੈਨੇਡਾ ’ਤੇ ਪੂਰੀ ਤਰ੍ਹਾਂ ਨਾਲ ਹਾਵੀ ਰਿਹਾ ਤੇ ਉਸ ਨੇ ਕੈਨੇਡਾ ਨੂੰ ਇਕ ਵੀ ਗੋਲ ਨਹੀਂ ਕਰਨ ਦਿੱਤਾ।

ਭਾਰਤ ਲਈ ਹਰਮਨਪ੍ਰੀਤ ਸਿੰਘ ਤੇ ਆਕਾਸ਼ਦੀਪ ਨੇ 2-2 ਗੋਲ ਕੀਤੇ ਜਦਕਿ ਅਮਿਤ ਰੋਹਿਦਾਸ, ਲਲਿਤ ਉਪਾਧਿਆਏ, ਗੁਰਜੰਟ ਸਿੰਘ ਤੇ ਮਨਦੀਪ ਸਿੰਘ ਨੇ 1-1 ਗੋਲ ਕੀਤਾ। ਭਾਰਤ ਇਸ ਮੈਚ ਦੀ ਸ਼ੁਰੂਆਤ ਤੋਂ ਹੀ ਹਮਲਾਵਰ ਨਜ਼ਰ ਆਇਆ। ਮੈਚ ਦੇ ਸੱਤਵੇਂ ਮਿੰਟ 'ਚ ਉਪ ਕਪਤਾਨ ਹਰਮਨਪ੍ਰੀਤ ਨੇ ਇਕ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਦਿੱਤਾ। ਇਸ ਦੇ ਕੁਝ ਦੇਰ ਬਾਅਦ ਹੀ ਅਮਿਤ ਨੇ ਗੇਂਦ ਨੂੰ ਭਾਰਤ ਦੇ ਅੱਧ ਤੋਂ ਲਿਆਉਂਦੇ ਹੋਏ ਨੈੱਟ ਤੱਕ ਪਹੁੰਚਾਇਆ ਅਤੇ ਭਾਰਤ ਦੀ ਬੜ੍ਹਤ ਨੂੰ 2-0 ਕੀਤਾ।

ਇਹ ਵੀ ਪੜ੍ਹੋ : ਪੇਲੋਸੀ ਦੀ ਤਾਈਵਾਨ ਦੀ ਸਫਲ ਯਾਤਰਾ ਤੋਂ ਬਾਅਦ ਚੀਨ ਨੇ 'ਸਖਤ' ਜਵਾਬੀ ਕਾਰਵਾਈ ਦੀ ਦਿੱਤੀ ਧਮਕੀ

ਦੂਜੇ ਕੁਆਰਟਰ ਦੇ 6ਵੇਂ ਮਿੰਟ 'ਚ ਮੈਚ ਨੂੰ ਕੈਨੇਡਾ ਦੀ ਪਕੜ ਤੋਂ ਦੂਰ ਲਿਜਾਂਦੇ ਹੋਏ ਲਲਿਤ ਨੇ ਸ਼ਾਨਦਾਰ ਭਿੰਨਤਾਵਾਂ ਨਾਲ ਇਕ ਗੋਲ ਕੀਤਾ। ਮੈਚ ਦੇ ਅੰਤਿਮ ਪੰਜ ਮਿੰਟਾਂ 'ਚ ਹਰਮਨਪ੍ਰੀਤ, ਮਨਦੀਪ ਅਤੇ ਆਕਾਸ਼ਦੀਪ ਨੇ ਇਕ-ਇਕ ਗੋਲ ਹੋਰ ਕਰਦੇ ਹੋਏ ਭਾਰਤ ਦੀ ਜਿੱਤ ਨੂੰ ਚਾਰ ਚੰਨ ਲਾਏ। ਹੁਣ ਭਾਰਤ ਦਾ ਮੁਕਾਬਲਾ ਵੀਰਵਾਰ 4 ਅਗਸਤ ਨੂੰ ਵੇਲਸ ਨਾਲ ਹੋਵੇਗਾ, ਜਿਸ ਨੇ ਪਿਛਲੇ ਮੈਚ ਵਿਚ ਕੈਨੇਡਾ ਨੂੰ 5-1 ਨਾਲ ਹਰਾਇਆ ਹੈ।

ਇਹ ਵੀ ਪੜ੍ਹੋ :'ਆਪ' ਨੇ ਡਿਫਾਲਟਰ ਕਾਰਪੋਰੇਟ ਫਰਮਾਂ ਦੇ ਬੈਂਕ ਕਰਜ਼ੇ ਮੁਆਫ ਕਰਨ ਲਈ ਕੇਂਦਰ ਸਰਕਾਰ ਦੀ ਕੀਤੀ ਆਲੋਚਨਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News