ਰਾਸ਼ਟਰਮੰਡਲ ਖੇਡਾਂ ਹਾਕੀ : ਭਾਰਤ ਤੇ ਇੰਗਲੈਂਡ ਵਿਚਾਲੇ ਮੈਚ 4-4 ਨਾਲ ਹੋਇਆ ਡਰਾਅ

Monday, Aug 01, 2022 - 10:22 PM (IST)

ਰਾਸ਼ਟਰਮੰਡਲ ਖੇਡਾਂ ਹਾਕੀ : ਭਾਰਤ ਤੇ ਇੰਗਲੈਂਡ ਵਿਚਾਲੇ ਮੈਚ 4-4 ਨਾਲ ਹੋਇਆ ਡਰਾਅ

ਸਪੋਰਟਸ ਡੈਸਕ-ਰਾਸ਼ਟਰਮੰਡਲ ਖੇਡਾਂ ’ਚ ਭਾਰਤ ਤੇ ਇੰਗਲੈਂਡ ਦਰਮਿਆਨ ਖੇਡਿਆ ਗਿਆ ਹਾਕੀ ਮੈਚ ਡਰਾਅ ਹੋ ਗਿਆ ਹੈ। ਦੋਵਾਂ ਟੀਮਾਂ ਨੇ 4-4 ਗੋਲ ਕੀਤੇ। ਦੋਵਾਂ ਟੀਮਾਂ ਨੇ ਜਿੱਤ ਲਈ ਕਾਫ਼ੀ ਜੱਦੋ ਜਹਿਦ ਕੀਤੀ। ਭਾਰਤ ਪਹਿਲਾਂ ਮੁਕਾਬਲੇ ’ਚ ਜਿੱਤ ਵੱਲ ਅੱਗੇ ਵਧ ਰਿਹਾ ਸੀ। ਉਸ ਦੀ ਲੀਡ 3-0 ਸੀ। ਇਸ ਤੋਂ ਬਾਅਦ ਇੰਗਲੈਂਡ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਮੈਚ ਬਰਾਬਰੀ ’ਤੇ ਲਿਆ ਦਿੱਤਾ। ਇਹ ਭਾਰਤੀ ਟੀਮ ਦਾ ਦੂਜਾ ਮੈਚ ਸੀ। ਪਹਿਲੇ ਮੈਚ ’ਚ ਭਾਰਤ ਨੇ ਘਾਨਾ ਨੂੰ 11-0 ਨਾਲ ਹਰਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ‘ਮਾਨ ਸਰਕਾਰ’ ਨੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਹੇੜੇ ਇਹ ਵੱਡੇ ਵਿਵਾਦ


author

Manoj

Content Editor

Related News