ਰਾਸ਼ਟਰਮੰਡਲ ਖੇਡਾਂ : ਮਹਿਲਾ ਮੁੱਕੇਬਾਜ਼ ਨਿਕਹਤ ਜ਼ਰੀਨ ਕੁਆਰਟਰ ਫਾਈਨਲ 'ਚ ਪਹੁੰਚੀ

Sunday, Jul 31, 2022 - 08:18 PM (IST)

ਰਾਸ਼ਟਰਮੰਡਲ ਖੇਡਾਂ : ਮਹਿਲਾ ਮੁੱਕੇਬਾਜ਼ ਨਿਕਹਤ ਜ਼ਰੀਨ ਕੁਆਰਟਰ ਫਾਈਨਲ 'ਚ ਪਹੁੰਚੀ

ਬਰਮਿੰਘਮ-ਵਿਸ਼ਵ ਚੈਂਪੀਅਨ ਮੁੱਕੇਬਾਜ਼ ਨਿਕਹਤ ਜ਼ਰੀਨ ਨੇ ਮੋਜਾਂਬਿਕ ਦੀ ਹੇਲੇਨਾ ਇਸਮਾਈਲ ਬਾਗਾਓ ਨੂੰ ਹਰਾ ਕੇ ਮਹਿਲਾਵਾਂ ਦੇ ਲਾਈਟਵੇਟ 50 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਏ। ਜ਼ਰੀਨ ਨੇ ਸ਼ੁਰੂ ਤੋਂ ਹੀ ਮੁਕਾਬਲੇ 'ਚ ਦਬਦਬਾ ਬਣਾਇਆ ਅਤੇ ਉਨ੍ਹਾਂ ਦੀ ਮੁਕਾਬਲੇਬਾਜ਼ ਕਿਤੇ ਵੀ ਉਨ੍ਹਾਂ ਦੀ ਬਰਾਬਰੀ ਨਹੀਂ ਕਰ ਸਕੀ।ਭਾਰਤੀ ਮੁੱਕੇਬਾਜ਼ ਨੇ ਆਪਣੇ ਵਿਸ਼ਾਲ ਤਜ਼ਰਬੇ ਦੀ ਬਦੌਲਤ ਖੱਬੇ ਅਤੇ ਸੱਜੇ ਮੁੱਕਿਆਂ ਦੇ ਤਾਲਮੇਲ ਦਾ ਚੰਗੀ ਤਰ੍ਹਾਂ ਵਰਤੋਂ ਕਰਦੇ ਹੋਏ ਵਿਰੋਧੀ ਮੁਕਾਬਲੇਬਾਜ਼ ਨੂੰ ਹਰਾਇਆ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਮੀਂਹ-ਹੜ੍ਹ ਕਾਰਨ ਮ੍ਰਿਤਕਾਂ ਦੀ ਗਿਣਤੀ 320 ਤੱਕ ਪਹੁੰਚੀ, PM ਸ਼ਰੀਫ ਨੇ ਕੀਤਾ ਬਲੋਚਿਸਤਾਨ ਦਾ ਦੌਰਾ

ਫਾਈਨਲ ਰਾਊਂਡ 'ਚ ਜ਼ਰੀਨ ਨੇ ਦਮਦਾਰ ਮੁੱਕੇ ਸਿੱਧੇ ਹੇਲੇਨਾ ਦੇ ਮੂੰਹ 'ਤੇ ਮਾਰੇ ਜਿਸ ਨਾਲ ਉਹ ਪੂਰੀ ਤਰ੍ਹਾਂ ਹਿਲ ਗਈ ਜਿਸ ਤੋਂ ਬਾਅਦ ਰੈਫਰੀ ਨੇ 48 ਸੈਕਿੰਡ 'ਚ ਹੀ ਪਹਿਲਾ ਮੁਕਾਬਲਾ ਰੋਕ ਦਿੱਤਾ। ਜ਼ਰੀਨ ਦਾ ਸਾਹਮਣਾ ਹੁਣ ਕੁਆਰਟਰ ਫਾਈਨਲ 'ਚ ਰਾਸ਼ਟਰਮੰਡਲ ਖੇਡਾਂ ਦੀ ਮੌਜੂਦਾ ਕਾਂਸੀ ਤਮਗਾ ਜੇਤੂ ਨਿਊਜ਼ੀਲੈਂਡ ਦੀ ਟ੍ਰਾਏ ਗਾਰਟਨ ਨਾਲ ਹੋਵੇਗਾ ਜਿਸ 'ਚ ਜਿੱਤ ਨਾਲ ਉਹ ਪੋਡੀਅਮ ਸਥਾਨ 'ਚ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਤੈਰਾਕ ਸ਼੍ਰੀਹਰੀ ਨੇ 50 ਮੀਟਰ ਬੈਕਸਟ੍ਰੋਕ ਸੈਮੀਫਾਈਨਲ ਲਈ ਕੀਤਾ ਕੁਆਲੀਫਾਈ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News