ਪਹਿਲਵਾਨਾਂ ਨਾਲ ਭਿੜਿਆ ਕਮਾਂਡੋ ਵਿਧੁਤ ਜਾਮਵਾਲ

Friday, Nov 22, 2019 - 01:29 AM (IST)

ਪਹਿਲਵਾਨਾਂ ਨਾਲ ਭਿੜਿਆ ਕਮਾਂਡੋ ਵਿਧੁਤ ਜਾਮਵਾਲ

ਨਵੀਂ ਦਿੱਲੀ - ਰਾਜਧਾਨੀ ਦਿੱਲੀ ਦੇ ਮਸ਼ਹੂਰ ਚੰਦਗੀਰਾਮ ਅਖਾੜੇ ਵਿਚ ਇਕ ਅਨੋਖੀ ਲੜਾਈ ਹੋਈ, ਜਿਸ ਵਿਚ ਇਕ ਪਾਸੇ ਪਹਿਲਵਾਨ ਜਗਦੀਸ਼ ਕਾਲੀਰਮਨ ਦਾ ਦਮਦਾਰ ਪਹਿਲਵਾਨ ਸੀ ਤੇ ਦੂਜੇ ਪਾਸੇ ਹਿੰਦੀ ਸਿਨੇਮਾ ਵਿਚ ਬਿਜਲੀ ਦੀ ਤਰ੍ਹਾਂ ਚਮਕਦਾ ਕਮਾਂਡੋ ਵਿਧੁਤ ਜਾਮਵਾਲ। ਦਰਅਸਲ, ਵਿਧੁਤ ਦੀ ਫਿਲਮ ਕਮਾਂਡੋ-3 ਆਗਾਮੀ 29 ਨਵੰਬਰ ਨੂੰ ਸਿਨੇਮਾਘਰਾਂ ਵਿਚ ਦਿਖਾਈ ਜਾਵੇਗੀ। ਉਸੇ ਫਿਲਮ ਦੀ ਪ੍ਰਮੋਸ਼ਨ ਲਈ ਵਿਧੁਤ ਯਮੁਨਾ ਨਦੀ ਕੰਢੇ ਬਣੇ ਇਸ ਅਖਾੜੇ ਵਿਚ ਆਇਆ ਸੀ, ਜਿਸ ਨੂੰ ਭਾਰਤ ਦੇ ਮਸ਼ਹੂਰ ਪਹਿਲਵਾਨ ਰਹੇ ਮਾਸਟਰ ਚੰਦਗੀਰਾਮ ਨੇ ਬਣਵਾਇਆ ਸੀ। ਵਿਧੁਤ ਜਾਮਵਾਲ ਨੇ ਇਸ ਮੌਕੇ ਆਪਣੀ ਫਿਲਮ 'ਕਮਾਂਡੋ-3' ਬਾਰੇ  ਦੱਸਿਆ ਅਤੇ ਮੈਟ ਤੇ ਮਿੱਟੀ ਦੇ ਅਖਾੜੇ 'ਤੇ ਕੁਝ ਉਭਰਦੇ ਪਹਿਲਵਾਨਾਂ ਨਾਲ ਕੁਸ਼ਤੀ ਦੇ ਦਾਅ ਵੀ ਅਜ਼ਮਾਏ। ਆਪਣੀ ਫਿਲਮ ਤੋਂ ਵੱਧ ਵਿਧੁਤ ਜਮਵਾਲ ਨੇ ਨਵੀਂ ਪੀੜ੍ਹੀ ਨੂੰ ਮਜ਼ਬੂਤ ਬਣਨ ਦੀ ਸਲਾਹ  ਦਿੱਤੀ ਹੈ ਤੇ ਮਹਿਲਾ ਪਹਿਲਵਾਨਾਂ ਦੀ ਹਿੰਮਤ ਤੇ ਜਜ਼ਬੇ ਦੀ ਜੰਮ ਕੇ ਸ਼ਲਾਘਾ ਕੀਤੀ।

PunjabKesariPunjabKesariPunjabKesari


author

Gurdeep Singh

Content Editor

Related News