ਸ਼੍ਰੀਲੰਕਾ ਦੇ ਇਸ ਖਿਡਾਰੀ ''ਤੇ ਆਈ. ਸੀ. ਸੀ. ਨੇ ਲਗਾਇਆ ਜੁਰਮਾਨਾ

07/01/2017 8:28:11 PM

ਗੋਲ— ਸ਼੍ਰੀਲੰਕਾ ਕ੍ਰਿਕਟ ਟੀਮ ਦੇ ਵਿਕਟਕੀਪਰ ਨਿਰੋਸ਼ਨ ਡਿਕਵੇਲਾ 'ਤੇ ਆਈ. ਸੀ. ਸੀ. ਨੇ ਵਿਚਾਰ ਸਹਿੰਤਾ ਦੀ ਉਲੰਘਣਾ 'ਤੇ ਮੈਚ ਫੀਸ ਦਾ 30 ਫੀਸਦੀ ਜੁਰਨਾਮਾ ਲਗਾਇਆ ਹੈ। ਇਸ ਦੇ ਨਾਲ ਉਸ ਦੇ ਹਿੱਸੇ ਦੋ ਨੇਗੇਟਿਵ ਪੋਇੰਟ੍ਰਸ ਵੀ ਜੁੜ ਗਈ ਹੈ। ਡਿਕਲੋਵਾ ਨੂੰ ਆਈ. ਸੀ. ਸੀ. ਦੀ ਚਾਲ-ਚੰਲਣ ਦੀ ਧਾਰਾ 2.1.1 ਦੇ ਉਲੰਘਣ ਦਾ ਦੋਸ਼ੀ ਦੱਸਿਆ ਗਿਆ ਜਿਸ ਦੇ ਕਾਰਨ ਮੁਤਾਬਕ ਉਸ ਨੇ ਖੇਡ ਭਾਵਨਾ ਦੇ ਉੱਲਟ ਚਾਲ ਚਾਲਣ ਕੀਤਾ ਸੀ। ਡਿਕਲੇਵਾ ਨੇ ਸ਼ੁੱਕਰਵਾਰ ਨੂੰ ਖੇਡੇ ਗਏ ਮੈਚ 'ਚ ਜਿੰਮਬਾਵੇ ਦੀ ਪਾਰੀ ਦੇ ਸੱਤਵੇਂ ਓਵਰ 'ਚ ਗੇਂਦ ਨੂੰ ਫੜ ਕੇ ਬੱਲੇਬਾਜ਼ ਸੋਲੋਮੋਨ ਮਿਰੇ ਦਾ ਕਰੀਜ਼ ਤੋਂ ਬਾਹਰ ਜਾਣ ਦਾ ਇੰਤਜ਼ਾਰ ਕੀਤਾ ਸੀ।
ਆਈ. ਸੀ. ਸੀ. ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਮੈਚ ਤੋਂ ਬਾਅਦ ਡਿਕਲੇਵਾ ਨੇ ਆਪਣਾ ਦੋਸ਼ ਕਬੂਲ ਕੀਤਾ ਅਤੇ ਮੈਚ ਰੈਫਰੀ ਕ੍ਰਿਸ ਬਰੋਡ ਵਲੋਂ ਦਿੱਤੀ ਗਈ ਸਜ਼ਾ ਨੂੰ ਮੰਨ ਲਿਆ ਹੈ। ਇਸ ਕਾਰਨ ਔਪਚਾਰਿਕ ਸੁਣਵਾਈ ਦੀ ਜਰੂਰਤ ਨਹੀਂ ਪਈ।
ਬਿਆਨ ਦੇ ਮੁਤਾਬਕ ਡਿਕਲੇਵਾ ਇਸ ਮੈਚ 'ਚ ਪਹਿਲੇ ਮੈਚ 'ਚ ਪੰਜ ਨੇਗੇਟਿਵ ਪੋਆਇੰਟ ਨਾਲ ਉੱਤਰੇ ਸੀ। ਹੁਣ ਉਸ ਦੇ ਖਾਤੇ 'ਚ ਸੱਟ ਨੇਗੇਟਿੰਵ ਪੁਆਇੰਟ ਹੋ ਗਏ ਹਨ। ਆਈ. ਸੀ. ਸੀ. ਦੀ ਧਾਰਾ 7.6 ਦੇ ਮੁਤਾਬਕ ਜੇਕਰ ਉਸ ਦੇ ਨੇਗੇਟਿੰਟ ਪੁਆਇੰਟ ਦੀ ਸੰਖਿਆ 8 ਜਾ ਇਸ ਤੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਇਹ ਅੰਕ ਚਾਰ ਨਿਲੰਬਿਤ ਅੰਕ 'ਚ ਪਰਿਵਰਤਿਤ ਹੋ ਜਾਣਗੇ ਅਤੇ ਉਸ ਨੂੰ ਟੀਮ ਤੋਂ ਬਾਹਰ ਹੋਣਾ ਪਵੇਗਾ। ਚਾਰ ਅੰਕ ਦਾ ਮਤਲਬ ਹੈ ਕਿ ਉਸ 'ਤੇ ਇਕ ਟੈਸਟ ਮੈਚ, ਦੋ ਵਨ ਡੇ, ਦੋ ਟੀ-20 ਜਾ ਦੋ ਟੈਸਟ ਮੈਚ, ਚਾਰ ਵਨ ਡੇ ਅਤੇ ਚਾਰ ਟੀ-20 ਮੈਚ, ਜੋ  ਪਹਿਲਾਂ ਆਉਣਗੇ ਉਸ 'ਤੇ ਰੋਕ ਲੱਗ ਸਕਦੀ ਹੈ।
ਡਿਕਲੇਵਾ 'ਤੇ ਇਹ ਦੋਸ਼ ਮੈਦਾਨੀ ਅੰਪਾਇਰ ਇਯਾਨ ਗੋਲਡ, ਰੂਚਿਰਾ ਪਾਲਿਯਾਗੁਰਗ ਅਤੇ ਤੀਜੇ ਅੰਪਾਇਰ ਨਾਇਜਿੰਲ ਲੋਂਗ ਅਤੇ ਚੌਥੇ ਅੰਪਾਇਰ ਰਾਨਮੋਰ ਮਾਰਟਿਨੇਜ ਨੇ ਲਗਾਏ ਸੀ।

 


Related News