ਕੋਲਿੰਸ ਤੇ ਓਸਾਕਾ ਮੈਡ੍ਰਿਡ ਓਪਨ ਦੇ ਦੂਜੇ ਦੌਰ ''ਚ
Sunday, May 01, 2022 - 02:48 PM (IST)

ਮੈਡ੍ਰਿਡ- ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਨਾਓਮੀ ਓਸਾਕਾ ਨੇ ਇੱਥੇ ਮੈਡ੍ਰਿਡ ਓਪਨ ਦੇ ਪਹਿਲੇ ਦੌਰ 'ਚ ਕੁਆਲੀਫਾਇਰ ਅਨਾਸਤਾਸੀਆ ਪੋਟਾਪੋਵਾ 'ਤੇ 6-3, 6-1 ਨਾਲ ਸੌਖੀ ਜਿੱਤ ਦਰਜ ਕੀਤੀ। ਚਾਰ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਨੇ ਡਿਪ੍ਰੈਸ਼ਨ ਦਾ ਹਵਾਲਾ ਦਿੰਦੇ ਹੋਏ ਪਿਛਲੇ ਸਾਲ ਫ੍ਰੈਂਚ ਓਪਨ ਤੋਂ ਹਟਣ ਦਾ ਫ਼ੈਸਲਾ ਕੀਤਾ ਸੀ। ਆਸਟਰੇਲੀਆਈ ਓਪਨ ਦੇ ਫਾਈਨਲ 'ਚ ਪੁੱਜੀ ਡੇਨੀਅਲ ਕੋਲਿੰਸ ਨੇ 2016 ਓਲੰਪਿਕ ਸੋਨ ਤਮਗ਼ਾ ਜੇਤੂ ਮੋਨਿਕਾ ਪੁਈਗ 'ਤੇ 7-5, 6-0 ਨਾਲ ਜਿੱਤ ਦਰਜ ਕਰਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਜੇਸਿਕਾ ਪੇਗੁਲਾ ਤੇ ਮਾਰੀਆ ਸਕਾਰੀ ਨੇ ਵੀ ਆਪਣੇ ਮੁਕਾਬਲੇ ਜਿੱਤੇ ਹਨ।