ਕੋਲਿਨ ਮੋਰਿਕਾਵਾ ਨੇ ਦੁਬਈ ਓਪਨ ਦਾ ਖਿਤਾਬ ਜਿੱਤਿਆ

11/22/2021 10:57:44 PM

ਦੁਬਈ- ਬ੍ਰਿਟਿਸ਼ ਓਪਨ ਚੈਂਪੀਅਨ ਤੇ ਰਾਈਡਰ ਕੱਪ ਦੇ ਜੇਤੂ ਕੋਲਿਨ ਮੋਰਿਕਾਵਾ ਨੇ ਆਖਰੀ ਸੱਤ ਵਿਚੋਂ ਪੰਜ ਹੋਲ 'ਚ ਬਰਡੀ ਬਣਾ ਕੇ ਦੁਬਈ ਓਪਨ ਵਿਸ਼ਵ ਟੂਰ ਗੋਲਫ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ। ਇਸ ਜਿੱਤ ਨਾਲ ਉਹ ਯੂਰਪੀਅਨ ਟੂਰ ਵਿਚ ਨੰਬਰ ਇਕ 'ਤੇ ਕਾਬਿਜ਼ ਹੋਣ ਵਾਲੇ ਪਹਿਲੇ ਅਮਰੀਕੀ ਗੋਲਫਰ ਵੀ ਬਣ ਗਏ ਹਨ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ ਨੂੰ ਲੈ ਕੇ ICC ਨੇ ਕਿਹਾ- 2 ਸਾਲ ਦਾ ਚੱਕਰ ਕ੍ਰਿਕਟ ਲਈ ਵਧੀਆ

ਕੈਲੀਫੋਰਨੀਆ ਦੇ ਰਹਿਣ ਵਾਲੇ 24 ਸਾਲਾ ਮੋਰੀਕਾਵਾ ਨੇ ਆਖਰੀ ਦੌਰ ਵਿਚ ਛੇ ਅੰਡਰ 66 ਦਾ ਕਾਰਡ ਖੇਡ ਕੇ ਰੋਰੀ ਮੈਕਲਾਰਾਏ ਨੂੰ ਚੁਣੌਤੀ ਨੂੰ ਖਤਮ ਕੀਤਾ। ਉਨ੍ਹਾਂ ਨੇ ਤਿੰਨ ਸ਼ਾਟ ਨਾਲ ਖਿਤਾਬ ਜਿੱਤਿਆ। ਮੋਰੀਕਾਵਾ 2021 ਦੇ ਸੈਸ਼ਨ ਵਿਚ ਯੂਰਪੀਅਨ ਟੂਰ ਵਿਚ ਸਭ ਤੋਂ ਜ਼ਿਆਦਾ ਅੰਕ ਬਣਾਉਣ ਵਾਲੇ ਖਿਡਾਰੀ ਰਹੇ ਤੇ ਇਸ ਤਰ੍ਹਾਂ ਨਾਲ ਉਨ੍ਹਾਂ ਨੇ 'ਰੇਸ ਟੂ ਦੁਬਈ' ਖਿਤਾਬ ਵੀ ਜਿੱਤਿਆ।

ਇਹ ਖ਼ਬਰ ਪੜ੍ਹੋ- BAN v PAK : ਪਾਕਿ ਨੇ ਬੰਗਲਾਦੇਸ਼ ਨੂੰ 3-0 ਨਾਲ ਕੀਤਾ ਕਲੀਨ ਸਵੀਪ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News