ਕੋਕੋ ਗੌਫ ਬਰਲਿਨ ਓਪਨ ਦੇ ਸੈਮੀਫਾਈਨਲ ''ਚ

Saturday, Jun 18, 2022 - 05:35 PM (IST)

ਕੋਕੋ ਗੌਫ ਬਰਲਿਨ ਓਪਨ ਦੇ ਸੈਮੀਫਾਈਨਲ ''ਚ

ਬਰਲਿਨ- ਅਮਰੀਕਾ ਦੀ ਕੋਕੋ ਗੌਫ ਪਹਿਲੀ ਵਾਰ ਗ੍ਰਾਸਕੋਰਟ ਟੈਨਿਸ ਸੈਮੀਫਾਈਨਲ 'ਚ ਪੁੱਜ ਗਈ ਹੈ ਜਿਨ੍ਹਾਂ ਨੇ ਬਰਲਿਨ ਓਪਨ 'ਚ ਕੈਰੋਲਿਨਾ ਪਲਿਸਕੋਵਾ ਨੂੰ 7-5, 6-4 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਓਂਸ ਜਬਾਊਰ ਨਾਲ ਹੋਵੇਗਾ। ਫ੍ਰੈਂਚ ਓਪਨ ਉਪਜੇਤੂ 18 ਸਾਲਾ ਗੌਫ ਨੇ ਦੋਵੇਂ ਸੈੱਟ 'ਚ ਪਿੱਛੜਣ ਦੇ ਬਾਅਦ ਵਾਪਸੀ ਕਰਦੇ ਹੋਏ ਪਿਛਲੇ ਸਾਲ ਦੀ ਵਿੰਬਲਡਨ ਉਪਜੇਤੂ ਨੂੰ ਹਰਾਇਆ। 

ਚੌਥਾ ਦਰਜਾ ਪ੍ਰਾਪਤ ਜਬਾਊਰ ਨੇ ਐਲਿਕਸੈਂਡਰਾ ਸੇਸਤ੍ਰੋਵਿਚ ਨੂੰ 6-7, 6-2, 6-2 ਨਾਲ ਹਰਾਇਆ। ਹੋਰਨਾਂ ਮੈਚਾਂ 'ਚ ਛੇਵੀਂ ਰੈਂਕਿੰਗ ਵਾਲੀ ਮਾਰੀਆ ਸੱਕਾਰੀ ਨੇ ਫ੍ਰੈਂਚ ਓਪਨ ਸੈਮੀਫਾਈਨਲ ਖੇਡਣ ਵਾਲੀ ਡਾਰੀਆ ਕਾਸਤਕਿਨਾ ਨੂੰ 6-0, 6-3 ਨਾਲ ਹਰਾਇਆ। ਸੱਕਾਰੀ ਦਾ ਸਾਹਮਣਾ ਹੁਣ ਬੇਲਿੰਡਾ ਬੇਂਚਿਚ ਨਾਲ ਹੋਵੇਗਾ ਜਿਨ੍ਹਾਂ ਨੇ ਵੇਰੋਨਿਕਾ ਕੁਦੇਰਮੇਤੋਵਾ ਨੂੰ 3-6, 6-3, 6-3 ਨਾਲ ਹਰਾਇਆ।


author

Tarsem Singh

Content Editor

Related News