ਕੋਚ ਸਟੀਵ ਰੋਡਸ ਦਾ ਬਿਆਨ, ਕਿਹਾ- ਲੋਕ ਸ਼ਾਕਿਬ ਨੂੰ ਹਲਕੇ ''ਚ ਲੈ ਰਹੇ ਹਨ

05/27/2019 1:43:46 PM

ਕਾਰਡਿਫ : ਮੌਜੂਦਾ ਸਮੇਂ ਵਿਚ ਵਿਸ਼ਵ ਕੱਪ ਦੇ ਸਰਵਸ੍ਰੇਸ਼ਠ ਆਲਰਾਊਂਡਰ ਖਿਡਾਰੀਆਂ ਵਿਚ ਸ਼ਾਮਲ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਦੇ ਬਾਰੇ ਵਿਚ ਟੀਮ ਦੇ ਮੁੱਖ ਕੋਚ ਸਟੀਵ ਰੋਡਸ ਨੇ ਕਿਹਾ ਕਿ ਉਹ ਆਪਣੇ ਪ੍ਰਦਰਸ਼ਨ ਨਾਲ ਆਲੋਚਕਾਂ ਨੂੰ ਜਵਾਬ ਦੇਣਗੇ। ਸ਼ਾਕਿਬ ਹਾਲ ਹੀ 'ਚ ਆਈ. ਸੀ. ਸੀ. ਦੀ ਰੈਂਕਿੰਗ ਵਿਚ ਇਕ ਵਾਰ ਫਿਰ ਤੋਂ ਚੋਟੀ 'ਤੇ ਪਹੁੰਚੇ ਹਨ ਅਤੇ ਉਸ ਨੂੰ ਬੰਗਲਾਦੇਸ਼ ਦਾ ਮਹਾਨ ਕ੍ਰਿਕਟਰ ਮੰਨਿਆ ਜਾਂਦਾ ਹੈ। ਉਸਨੇ ਵਨ ਡੇ ਵਿਚ 'ਟਾਈਗਰਸ' ਲਈ 5000 ਤੋਂ ਵੱਧ ਦੌੜਾਂ ਬਣਾਉਣ ਦੇ ਨਾਲ 250 ਵਿਕਟਾਂ ਵੀ ਹਾਸਲ ਕੀਤੀਆਂ ਹਨ। ਸ਼ਾਕਿਬ ਦੀ ਫਿੱਟਨੈਸ 'ਤੇ ਹਾਲਾਂਕਿ ਕੁਝ ਸ਼ੱਕ ਹੈ ਪਰ ਕੋਚ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਠੀਕ ਹਨ।

PunjabKesari

ਰੋਡਸ ਨੇ ਆਈ. ਸੀ. ਸੀ. ਦੀ ਵੈਬਸਾਈਟ ਨੂੰ ਕਿਹਾ, ''ਸ਼ਾਕਿਬ ਠੀਕ ਹੈ। ਉਹ ਸਰੀਰਕ ਤੌਰ 'ਤੇ ਵੀ ਫਿੱਟ ਹੈ। ਆਇਰਲੈਂਡ ਵਿਚ ਉਸ ਨੂੰ ਥੋੜੀ ਸਮੱਸਿਆ ਸੀ ਪਰ ਉਸ ਨੇ ਇਸ ਤੋਂ ਛੁੱਟਕਾਰਾ ਪਾ ਲਿਆ ਹੈ ਅਤੇ ਮੈਦਾਨ ਵਿਚ ਉਤਰਨ ਲਈ ਤਿਆਰ ਹੈ। ਉਹ ਇਸ ਸ਼ਾਨਦਾਰ ਟੂਰਨਾਮੈਂਟ (ਵਰਲਡ ਕੱਪ) ਦੇ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਮੈਨੂੰ ਲਗਦਾ ਹੈ ਕਿ ਉਸ ਨੂੰ ਖੁੱਦ ਨੂੰ ਸਾਬਤ ਕਰਨਾ ਹੈ ਅਤੇ ਸ਼ਾਇਦ ਉਹ ਵੀ ਅਜਿਹਾ ਹੀ ਸੋਚ ਰਹੇ ਹਨ। ਉਹ ਲੈਅ ਵਿਚ ਨਹੀਂ ਸੀ ਪਰ ਹੁਣ ਵਾਪਸੀ ਕਰ ਰਹੇ ਹਨ। ਸ਼ਾਕਿਬ ਨੂੰ ਵੀ ਲਗਦਾ ਹੈ ਕਿ ਲੋਕ ਉਸ ਨੂੰ ਹਲਕੇ 'ਚ ਲੈ ਰਹੇ ਹਨ ਪਰ ਉਸਨੇ ਵਨ ਡੇ ਕ੍ਰਿਕਟ ਵਿਚ ਦੁਨੀਆ ਦੇ ਨੰਬਰ ਇਕ ਆਲਰਾਊਂਡਰ ਦੇ ਰੂਪ ਵਿਚ ਵਾਪਸੀ ਕੀਤੀ ਹੈ। ਉਸ ਨੂੰ ਖੁੱਦ ਨੂੰ ਸਾਬਤ ਕਰਨਾ ਹੋਵੇਗਾ ਕਿ ਹਰ ਕੋਈ ਉਸ 'ਤੇ ਯਕੀਨ ਕਰੇ।''

PunjabKesari


Related News