ਮਾਂ ਨੂੰ ਆਇਆ ਹਾਰਟ ਅਟੈਕ ! ਭਾਰਤ-ਇੰਗਲੈਂਡ ਦੌਰਾ ਛੱਡ ਵਾਪਸ ਪਰਤੇ 'ਕੋਚ ਸਾਬ੍ਹ'

Friday, Jun 13, 2025 - 03:15 PM (IST)

ਮਾਂ ਨੂੰ ਆਇਆ ਹਾਰਟ ਅਟੈਕ ! ਭਾਰਤ-ਇੰਗਲੈਂਡ ਦੌਰਾ ਛੱਡ ਵਾਪਸ ਪਰਤੇ 'ਕੋਚ ਸਾਬ੍ਹ'

ਸਪੋਰਟਸ ਡੈਸਕ : ਗੌਤਮ ਗੰਭੀਰ ਮਾਂ ਦੀ ਤਬੀਅਤ ਖ਼ਰਾਬ ਹੋਣ ਕਾਰਨ ਇੰਗਲੈਂਡ ਦੌਰਾ ਵਿਚੋਂ ਵਾਪਸ ਭਾਰਤ ਆ ਗਏ ਹਨ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਮਾਂ ਸੀਮਾ ਗੰਭੀਰ ਨੂੰ 11 ਜੂਨ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਵੇਲੇ ਉਹ ICU 'ਚ ਹਨ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਗੌਤਮ ਗੰਭੀਰ ਇਸ ਸਮੇਂ ਆਪਣੇ ਪਰਿਵਾਰ ਦੇ ਨਾਲ ਹਨ ਤੇ ਉਨ੍ਹਾਂ ਦੀ ਮਾਂ ਦੀ ਸਿਹਤ ਠੀਕ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

ਗੌਤਮ ਗੰਭੀਰ ਟੀਮ ਇੰਡੀਆ ਦੇ ਹੇੱਡ ਕੋਚ ਹਨ ਅਤੇ ਟੀਮ ਇੰਗਲੈਂਡ ਦੌਰੇ 'ਤੇ ਹੈ, ਜਿੱਥੇ 13 ਤੋਂ 16 ਜੂਨ ਤੱਕ ਇੰਟਰਾ ਸਕੁਆਡ ਮੈਚ ਰੱਖਿਆ ਗਿਆ ਸੀ। ਗੰਭੀਰ ਦੀ ਗੈਰਹਾਜ਼ਰੀ ਕਾਰਨ ਹੁਣ ਇਹ ਜ਼ਿੰਮੇਵਾਰੀ ਸਪੋਰਟ ਸਟਾਫ ਨੂੰ ਨਿਭਾਉਣੀ ਪਵੇਗੀ। ਭਾਰਤ ਅਤੇ ਇੰਗਲੈਂਡ ਦਰਮਿਆਨ ਪਹਿਲਾ ਟੈਸਟ ਮੈਚ 20 ਜੂਨ ਤੋਂ ਲੀਡਜ਼ ਦੇ ਹੈਡਿੰਗਲੇ ਸਟੇਡੀਅਮ ਵਿਚ ਖੇਡਿਆ ਜਾਣਾ ਹੈ।

ਇਹ ਸਸਪੈਂਸ ਬਣਿਆ ਹੋਇਆ ਹੈ ਕਿ ਗੌਤਮ ਗੰਭੀਰ 20 ਜੂਨ ਤੋਂ ਪਹਿਲਾਂ ਟੀਮ ਨਾਲ ਦੁਬਾਰਾ ਜੁੜਣਗੇ ਜਾਂ ਨਹੀਂ। ਹਾਲਾਂਕਿ ਇੰਡੀਆ ਟੁਡੇ ਦੀ ਰਿਪੋਰਟ ਅਨੁਸਾਰ ਉਮੀਦ ਕੀਤੀ ਜਾ ਰਹੀ ਹੈ ਕਿ ਗੰਭੀਰ 17 ਜੂਨ ਤੱਕ ਟੀਮ ਨੂੰ ਜੁਆਇਨ ਕਰ ਲੈਣਗੇ। ਇੱਕ ਨੌਜਵਾਨ ਟੀਮ ਦੇ ਨਾਲ ਜਾ ਰਹੀ ਟੀਮ ਇੰਡੀਆ ਲਈ ਗੰਭੀਰ ਵਰਗੇ ਅਨੁਭਵੀ ਕੋਚ ਦੀ ਮੌਜੂਦਗੀ ਮਹੱਤਵਪੂਰਣ ਮੰਨੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Shubam Kumar

Content Editor

Related News