COA ਨੇ ਲਾਈ ਸ਼ਾਸਤਰੀ ਨੂੰ ਫਿੱਟਕਾਰ

Friday, Nov 09, 2018 - 05:10 AM (IST)

COA ਨੇ ਲਾਈ ਸ਼ਾਸਤਰੀ ਨੂੰ ਫਿੱਟਕਾਰ

ਨਵੀਂ ਦਿੱਲੀ— ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਨੇ ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੂੰ ਫਿੱਟਕਾਰ ਲਾਉਂਦਿਆਂ ਕਿਹਾ ਕਿ ਅਧਿਕਾਰੀਆਂ ਨੂੰ ਇਹ ਤੈਅ ਕਰਨ ਦਿਓ ਕਿ ਇਹ ਸਰਵਸ੍ਰੇਸ਼ਠ ਟੀਮ ਹੈ ਜਾਂ ਨਹੀਂ। ਇੰਗਲੈਂਡ ਵਿਚ ਭਾਰਤੀ ਕ੍ਰਿਕਟ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਆਲੋਚਨਾਵਾਂ ਵਿਚਾਲੇ ਸ਼ਾਸਤਰੀ ਨੇ ਕਿਹਾ ਸੀ ਕਿ ਵਿਦੇਸ਼ ਵਿਚ ਚੰਗਾ ਪ੍ਰਦਰਸ਼ਨ ਕਰਨ ਦੇ ਮਾਮਲੇ ਵਿਚ ਇਹ ਪਿਛਲੇ 15 ਸਾਲਾਂ ਦੀ ਸਰਵਸ੍ਰੇਸ਼ਠ ਟੀਮ ਹੈ।
ਹੈਦਰਾਬਾਦ ਵਿਚ ਹਾਲ ਹੀ ਵਿਚ ਟੀਮ ਮੈਨੇਜਮੈਂਟ ਤੇ ਸੀ. ਓ. ਏ. ਦੀ ਮੀਟਿੰਗ ਵਿਚ ਰਵੀ ਸ਼ਾਸਤਰੀ ਨੇ ਇਕ ਵਾਰ ਫਿਰ ਆਪਣੀਆਂ ਗੱਲਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਪਿਛਲੇ 15 ਸਾਲਾਂ  ਵਿਚ ਵਿਦੇਸ਼ਾਂ ਵਿਚ ਪ੍ਰਦਰਸ਼ਨ ਦੇ ਮਾਮਲੇ ਵਿਚ ਇਹ ਸਰਵਸ੍ਰੇਸ਼ਠ ਟੀਮ ਹੈ, ਜਿਸ 'ਤੇ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਤੇ ਸੌਰਭ ਗਾਂਗੁਲੀ ਨੇ ਤਿਖੀ ਪ੍ਰਤੀਕਰਿਆ ਦਿੱਤੀ।


Related News