ਇਰਫਾਨ ਦੇ ਸੰਨਿਆਸ 'ਤੋ ਬਾਅਦ KXIP ਦੀ ਸਹਿ-ਮਾਲਕਣ ਪ੍ਰਿਟੀ ਜ਼ਿੰਟਾ ਨੇ ਕੁਝ ਇਸ ਅੰਦਾਜ਼ 'ਚ ਦਿੱਤੀ ਵਧਾਈ

Sunday, Jan 05, 2020 - 06:32 PM (IST)

ਇਰਫਾਨ ਦੇ ਸੰਨਿਆਸ 'ਤੋ ਬਾਅਦ KXIP ਦੀ ਸਹਿ-ਮਾਲਕਣ ਪ੍ਰਿਟੀ ਜ਼ਿੰਟਾ ਨੇ ਕੁਝ ਇਸ ਅੰਦਾਜ਼ 'ਚ ਦਿੱਤੀ ਵਧਾਈ

ਸਪੋਰਟਸ ਡੈਸਕ— ਵਰਲਡ ਕ੍ਰਿਕਟ 'ਚ ਸਵਿੰਗ ਦੇ ਸੁਲਤਾਨ ਦੇ ਨਾਂ ਨਾਲ ਆਪਣੀ ਪਛਾਣ ਬਣਾਉਣ ਵਾਲੇ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਸ਼ਨੀਵਾਰ ਸ਼ਾਮ ਆਪਣੇ ਅੰਤਰਾਰਸ਼ਟਰੀ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ। ਖਿਡਾਰੀ ਦੇ ਸੰਨਿਆਸ ਦੇ ਐਲਾਨ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਫੈਨਜ਼ ਅਤੇ ਸਾਥੀ ਖਿਡਾਰੀ ਉਨ੍ਹਾਂ ਨੂੰ ਅਗਲੀ ਪਾਰੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਹੁਣ ਆਈ. ਪੀ. ਐੱਲ. ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਦੀ ਸਹਿ-ਮਾਲਕਣ ਪ੍ਰਿਟੀ ਜ਼ਿੰਟਾ ਨੇ ਵੀ ਇਰਫਾਨ ਨੂੰ ਸੰਨਿਆਸ ਦੀ ਵਧਾਈ ਦਿੱਤੀ ਹੈ।PunjabKesari

ਪ੍ਰਿਟੀ ਜ਼ਿੰਟਾ ਨੇ ਦਿੱਤੀ ਇਰਫਾਨ ਪਠਾਨ ਨੂੰ ਸੰਨਿਆਸ ਦੀ ਵਧਾਈ
ਭਾਰਤੀ ਕ੍ਰਿਕਟ ਟੀਮ ਨਾਲ ਲੰਬੇ ਸਮੇਂ ਤੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ। ਇਸ 'ਤੇ ਕਿੰਗਜ਼ ਇਲੈਵਨ ਪੰਜਾਬ ਲਈ 3 ਸੀਜ਼ਨ ਖੇਡ ਚੁੱਕਾ ਇਰਫਾਨ ਨੂੰ ਫ੍ਰੈਂਚਾਇਜ਼ੀ ਦੀ ਮਾਲਕਣ ਪ੍ਰਿਟੀ ਜ਼ਿੰਟਾ ਨੇ ਵਧਾਈ ਦਿੰਦੇ ਹੋਏ ਟਵਿਟਰ ਅਕਾਊਂਟ 'ਤੇ ਲਿਖਿਆ- ਮੈਂ ਇਸ ਖੇਡ 'ਚ ਬਹੁਤ ਕੁਝ ਸਿੱਖਿਆ ਹੈ। ਤੁਸੀ ਹਮੇਸ਼ਾ ਇਕ ਅਨੌਖਾ ਵਿਅਕਤੀ ਅਤੇ ਟੀਮ ਦੇ ਖਿਡਾਰੀ ਰਹੇ ਹੋ ਅਤੇ ਚੰਗੀਆਂ-ਚੰਗੀਆਂ ਯਾਦਾਂ ਲਈ ਤੁਹਾਡਾ ਧੰਨਵਾਦ. ਤੁਹਾਡੀ ਦੂਜੀ ਪਾਰੀ ਲਈ ਬਹੁਤ ਬਹੁਤ ਸ਼ੁੱਭਕਾਮਨਾਵਾਂ। PunjabKesari

PunjabKesariਇਰਫਾਨ ਨੇ ਕਿੰਗਜ਼ ਇਲੈਵਨ ਪੰਜਾਬ ਲਈ ਖੇਡੇ 3 ਸੀਜ਼ਨ
ਟੈਸਟ ਕ੍ਰਿਕਟ 'ਚ ਪਹਿਲੇ ਓਵਰ 'ਚ ਹੈਟ੍ਰਿਕ ਲੈ ਕੇ ਇਤਿਹਾਸ ਰਚਨ ਵਾਲੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਇਰਫਾਨ ਪਠਾਨ, ਅੰਤਰਰਾਸ਼ਟਰੀ ਕ੍ਰਿਕਟ ਤੋਂ ਇਲਾਵਾ ਆਈ. ਪੀ. ਐੱਲ 'ਚ ਵੀ ਆਪਣਾ ਜਲਵਾ ਦਿੱਖਾ ਚੁੱਕਾ ਹੈ। ਆਈ. ਪੀ. ਐੱਲ. ਦੀ ਸ਼ੁਰੂਆਤ 2008 'ਚ ਹੋਈ ਸੀ। ਉਦੋਂ 2008 ਤੋਂ 2010 ਤੱਕ ਕਿੰਗਜ਼ ਇਲੈਵਨ ਪੰਜਾਬ ਦਾ ਹਿੱਸਾ ਰਹੇ। 

ਇਸ ਤੋਂ ਬਾਅਦ 2011 'ਚ ਦਿੱਲੀ ਕੈਪੀਟਲਸ ਨੇ ਇਰਫਾਨ ਨੂੰ ਖਰੀਦ ਕੇ ਆਪਣੀ ਟੀਮ 'ਚ ਸ਼ਾਮਲ ਕਰ ਲਿਆ। ਇਸ ਤੋਂ ਬਾਅਦ 2015 'ਚ ਚੇਂਨਈ ਸੁਪਰ ਕਿੰਗਜ਼ ਵੱਲੋਂ ਖੇਡਿਆ ਅਤੇ 2016 'ਚ ਰਾਇਜਿੰਗ ਪੁਨੇ ਅਤੇ 2017 'ਚ ਗੁਜਰਾਤ ਲਾਇਨਜ਼ ਦੇ ਨਾਲ ਖੇਡਦੇ ਹੋਏ ਆਖਰੀ ਆਈ. ਪੀ. ਐੱਲ ਸੀਜ਼ਨ ਖੇਡਿਆ।

 


Related News