ਸੀ. ਕੇ. ਖੰਨਾ ਨੇ ਭਾਰਤੀ ਟੀਮ ਨੂੰ ਸੀਰੀਜ਼ ਜਿੱਤਣ 'ਤੇ ਦਿੱਤੀ ਵਧਾਈ

01/30/2020 2:55:43 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਾਬਕਾ ਪ੍ਰਧਾਨ ਸੀ. ਕੇ. ਖੰਨਾ ਨੇ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦੌਰੇ 'ਚ ਪਹਿਲੀ ਵਾਰ ਟੀ-20 ਸੀਰੀਜ਼ ਜਿੱਤਣ 'ਤੇ ਵਧਾਈ ਦਿੱਤੀ ਹੈ। ਭਾਰਤ ਨੇ ਬੁੱਧਵਾਰ ਨੂੰ ਹੈਮਿਲਟਨ 'ਚ ਨਿਊਜ਼ੀਲੈਂਡ ਨੂੰ ਸੁਪਰ ਓਵਰ 'ਚ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 3-0 ਨਾਲ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਖੰਨਾ ਨੇ ਕਪਤਾਨ ਵਿਰਾਟ ਕੋਹਲੀ ਤੇ ਪੂਰੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੁਸੀਂ ਹੁਣ ਤਕ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਉਮੀਦ ਹੈ ਕਿ ਇਹ ਸਿਲਸਿਲਾ ਅਗਲੇ 2 ਮੈਚਾਂ 'ਚ ਵੀ ਬਣਿਆ ਰਹੇਗਾ। ਸਾਨੂੰ ਪੂਰੀ ਉਮੀਦ ਹੈ ਕਿ ਭਾਰਤੀ ਟੀਮ ਵਿਰਾਟ ਦੀ ਅਗਵਾਈ 'ਚ ਇਸ ਸਾਲ ਆਸਟਰੇਲੀਆ 'ਚ ਆਉਣ ਵਾਲੇ ਟੀ-20 ਵਿਸ਼ਵ ਕੱਪ ਨੂੰ ਜਿੱਤ ਕੇ ਇਤਿਹਾਸ ਬਣਾਵੇਗੀ।

PunjabKesari


Gurdeep Singh

Content Editor

Related News