ਚਰਚਿਲ ਨੇ ਚੇਨਈ ਐੱਫ.ਸੀ. ਨੂੰ 3-2 ਨਾਲ ਹਰਾਇਆ
Saturday, Mar 02, 2019 - 12:12 PM (IST)

ਗੋਆ— ਵਿਲਸ ਪਲਾਜ਼ਾ ਦੇ ਦੋ ਗੋਲ ਦੀ ਮਦਦ ਨਾਲ ਚਰਚਿਲ ਬ੍ਰਦਰਸ ਨੇ ਚੇਨਈ ਸਿਟੀ ਨੂੰ 3-2 ਨਾਲ ਹਰਾ ਕੇ ਉਸ ਦੀ ਪਹਿਲੇ ਆਈਲੀਗ ਫੁੱਟਬਾਲ ਖਿਤਾਬ ਨੂੰ ਯਕੀਨੀ ਕਰਨ ਦੀਆਂ ਉਮੀਦਾਂ ਨੂੰ ਝਟਕਾ ਪਹੁੰਚਾਇਆ। ਚੇਨਈ ਸਿਟੀ ਅਜੇ ਆਈ ਲੀਗ ਸਕੋਰ ਬੋਰਡ 'ਚ ਚੋਟੀ 'ਤੇ ਹੈ।
ਉਸ ਵੱਲੋਂ 29ਵੇਂ ਮਿੰਟ 'ਚ ਆਰ ਸੈਂਡਰੋ ਨੇ ਗੋਲ ਕੀਤਾ ਪਰ ਪਲਾਜ਼ਾ (38ਵੇਂ) ਨੇ ਚਰਚਿਲ ਬ੍ਰਦਰਸ ਨੂੰ ਬਰਾਬਰੀ ਦਿਵਾਈ। ਚੇਨਈ ਨੂੰ ਕ੍ਰਾਈਸਟ ਰੇਮੀ (50ਵੇਂ) ਨੇ ਫਿਰ ਬੜ੍ਹਤ ਦਿਵਾਈ ਪਰ ਪੇਡਰੋ ਮਾਂਝੀ ਨੇ 69ਵੇਂ ਮਿੰਟ 'ਚ ਪੈਨਲਟੀ ਨੂੰ ਗੋਲ 'ਚ ਬਦਲਣ 'ਚ ਗਲਤੀ ਨਹੀਂ ਕੀਤੀ। ਇਸ ਤੋਂ ਬਾਅਦ ਪਲਾਜ਼ਾ ਨੇ 71ਵੇਂ ਮਿੰਟ 'ਚ ਫੈਸਲਾਕੁੰਨ ਗੋਲ ਕੀਤਾ। ਇਸ ਜਿੱਤ ਨਾਲ ਚਰਚਿਲ ਦੇ 34 ਅੰਕ ਹੋ ਗਏ ਹਨ ਅਤੇ ਉਹ ਤੀਜੇ ਸਥਾਨ 'ਤੇ ਪਹੁੰਚ ਗਿਆ। ਚਰਚਿਲ ਸਿਟੀ 40 ਅੰਕ ਲੈ ਕੇ ਅਜੇ ਵੀ ਚੋਟੀ 'ਤੇ ਹੈ। ਉਹ ਈਸਟ ਬੰਗਾਲ ਤੋਂ ਚਾਰ ਅੰਕ ਅੱਗੇ ਹੈ।