ਚਰਚਿਲ ਬ੍ਰਦਰਜ਼ ਨੇ ਮੋਹਨ ਬਾਗਾਨ ਨੂੰ 4-2 ਨਾਲ ਹਰਾਇਆ

Sunday, Dec 08, 2019 - 10:16 PM (IST)

ਚਰਚਿਲ ਬ੍ਰਦਰਜ਼ ਨੇ ਮੋਹਨ ਬਾਗਾਨ ਨੂੰ 4-2 ਨਾਲ ਹਰਾਇਆ

ਕਲਿਆਣੀ (ਪੱਛਮੀ ਬੰਗਾਲ) — ਚਰਚਿਲ ਬ੍ਰਦਰਜ਼ ਐੱਫ. ਸੀ. ਦੇ ਖਿਡਾਰੀ ਵਿਲਿਸ ਪਲਾਜ਼ਾ ਨੇ ਆਈ. ਲੀਗ. ਫੁੱਟਬਾਲ ਟੂਰਨਾਮੈਂਟ 'ਚ ਐਤਵਾਰ ਨੂੰ ਦੋ ਗੋਲ ਕਰ ਕੇ ਮੋਹਨ ਬਾਗਾਨ ਨੂੰ 4-2 ਨਾਲ ਹਰਾ ਦਿੱਤਾ। ਤ੍ਰਿਨੀਦਾਦ ਦੇ ਪਲਾਜ਼ਾ (ਦੂਜੇ ਤੇ 38ਵੇਂ ਮਿੰਟ) ਤੇ ਰਾਬਰਟ ਪ੍ਰਾਈਮਸ (29ਵੇਂ ਮਿੰਟ) ਨੇ ਪਹਿਲੇ ਹਾਫ ਗੋਲ ਕੀਤੇ ਤਾਂ ਨਾਲ ਹੀ ਰਡਾਨਫ ਅਬੂ ਬਕ੍ਰ (76ਵੇਂ) ਨੇ ਦੂਜੇ ਹਾਫ 'ਚ ਗੋਲ ਕਰ ਮੈਚ ਨੂੰ ਮੋਹਨ ਬਾਗਾਨ ਦੀ ਪਹੁੰਚ ਤੋਂ ਦੂਰ ਕਰ ਦਿੱਤਾ। ਮੋਹਨ ਬਾਗਾਨ ਦੇ ਲਈ ਫ੍ਰਾਨ ਗੋਂਜਾਲੇਜ ਨੇ 34ਵੇਂ ਮਿੰਟ 'ਚ ਪੇਨਲਟੀ ਨੂੰ ਗੋਲ 'ਚ ਬਦਲਿਆ ਜਦਕਿ ਸੁਭਾ ਘੋਸ਼ ਨੇ 90ਵੇਂ ਮਿੰਟ 'ਚ ਗੋਲ ਕਰ ਹਾਰ ਦੇ ਅੰਤਰ ਨੂੰ ਘੱਟ ਕਰ ਦਿੱਤਾ।
 


author

Gurdeep Singh

Content Editor

Related News