ਚੁੰਗਰੇਂਗ ਕੋਰੇਨ ਨੇ ਮਣੀਪੁਰ ’ਚ ਸ਼ਾਂਤੀ ਲਈ ਕੀਤੀ ਪ੍ਰਧਾਨ ਮੰਤਰੀ ਕੋਲ ਭਾਵੁਕ ਅਪੀਲ

Tuesday, Mar 12, 2024 - 12:26 PM (IST)

ਚੁੰਗਰੇਂਗ ਕੋਰੇਨ ਨੇ ਮਣੀਪੁਰ ’ਚ ਸ਼ਾਂਤੀ ਲਈ ਕੀਤੀ ਪ੍ਰਧਾਨ ਮੰਤਰੀ ਕੋਲ ਭਾਵੁਕ ਅਪੀਲ

ਨਵੀਂ ਦਿੱਲੀ, (ਵਾਰਤਾ)– ਮਣੀਪੁਰ ਦੇ ਮਿਕਸ ਮਾਰਸ਼ਲ ਆਰਟ ਫਾਈਟਰ ਚੈਂਪੀਅਨ ਚੁੰਗਰੇਂਗ ਕੋਰੇਨ ਨੇ ਇਕ ਵੀਡੀਓ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਾਤੀ ਹਿੰਸਾ ਨਾਲ ਪ੍ਰਭਾਵਿਤ ਮਣੀਪੁਰ ’ਚ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ ਹੈ। ਸੋਸ਼ਲ ਮੀਡੀਆ ’ਤੇ ਵਾਈਰਲ ਵੀਡੀਓ ਕਲਿਪ ’ਚ ਚੁੰਗਰੇਂਗ ਕੋਰੇਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਾਤੀ ਹਿੰਸਾ ਨਾਲ ਪ੍ਰਭਾਵਿਤ ਮਣੀਪੁਰ ਦਾ ਦੌਰਾ ਕਰਨ ਤੇ ਸ਼ਾਂਤੀ ਬਹਾਲ ਕਰਨ ਦੀ ਭਾਵੁਕ ਅਪੀਲ ਕਰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੋਰੇਨ ਨੇ ਇਹ ਭਾਵੁਕ ਅਪੀਲ ਕਦੋਂ ਕੀਤੀ। 


author

Tarsem Singh

Content Editor

Related News