ਤਸਵੀਰਾਂ ''ਚ ਦੇਖੋ, 99 ਕਰੋੜ ਦੇ ਮਾਲਕ ਗੇਲ ਦਾ ਬਿੰਦਾਸ Lifestyle

09/19/2015 2:11:05 PM

ਨਵੀਂ ਦਿੱਲੀ- ਵੈਸਟ ਇੰਡੀਜ਼ ਟੀਮ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਦੀ ਬੱਲੇਬਾਜ਼ੀ ਦਾ ਤਾਂ ਹਰ ਕੋਈ ਦੀਵਾਨਾ ਹੈ। ਜਿਵੇਂ ਉਹ ਕ੍ਰਿਕਟ ਦੇ ਮੈਦਾਨ ''ਤੇ ਆਪਣੇ ਅਵੱਲੇ ਅੰਦਾਜ਼ ਲਈ ਜਾਣਿਆ ਜਾਂਦਾ ਹੈ ਉਸੇ ਤਰ੍ਹਾਂ ਨਿੱਜੀ ਜ਼ਿੰਦਗੀ ''ਚ ਵੀ ਅਜਿਹਾ ਹੀ ਹੈ। ਗੇਲ ਦਾ ਜਨਮ ਦਿਨ 21 ਸਤੰਬਰ ਨੂੰ ਹੈ ਪਰ ਉਸ ਦੀ ਬਰਥ-ਡੇ ਪਾਰਟੀ 19 ਸਤੰਬਰ ਮਤਲਬ ਕਿ ਅੱਜ ਹੈ। ਕ੍ਰਿਸ ਗੇਲ ਨੂੰ ਪਾਰਟੀ ਐਨਿਮਲ ਵੀ ਕਿਹਾ ਜਾਂਦਾ ਹੈ ਕਿਉਂਕਿ ਉਸ ਨੂੰ ਪਾਰਟੀ ਐਂਜੁਆਏ ਕਰਨ ਦਾ ਕਾਫੀ ਸ਼ੌਂਕ ਹੈ।

ਗੇਲ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਇਹ ਕੈਰੇਬਿਆਈ ਖਿਡਾਰੀ 15 ਮਿਲੀਅਨ ਡਾਲਰ (99 ਕਰੋੜ ਰੁਪਏ) ਦਾ ਮਾਲਕ ਹੈ। ਉਸ ਦੀ ਲਗਜ਼ਰੀ ਲਾਈਫ ਸਟਾਈਲ ਦਾ ਅੰਦਾਜ਼ਾ ਜਮੈਕਾ ਸਥਿਤ ਉਸ ਦੇ ਲਗਜ਼ਰੀ ਮੈਂਸ਼ਨ ਨੂੰ ਦੇਖ ਕੇ ਹੀ ਲਗਾਇਆ ਜਾ ਸਕਦਾ ਹੈ। ਉਸ ਦਾ ਘਰ ਕਾਫੀ ਆਲਿਸ਼ਾਨ ਹੈ ਤੇ ਟਾਪ-10 ਘਰਾਂ ''ਚੋਂ ਇਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਕ੍ਰਿਸ ਗੇਲ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ''ਤੇ ਵੀ ਸ਼ੇਅਰ ਕਰਦਾ ਹੈ, ਜਿਸ ਨੂੰ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਐਂਜੁਆਏ ਕਰਦਾ ਹੈ। ਗੇਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ''ਤੇ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ''ਚ ਉਹ ਮਸਾਜ ਕਰਵਾ ਰਿਹਾ ਹੈ ਤੇ ਕਈ ਤਸਵੀਰਾਂ ''ਚ ਉਹ ਆਪਣੀ ਲਗਜ਼ਰੀ ਕਾਰਾਂ ਨਾਲ ਦਿਖਾਈ ਦੇ ਰਿਹਾ ਹੈ।

 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News