ਕ੍ਰਿਕਟ ਪ੍ਰਸ਼ੰਸਕਾਂ ਲਈ ਬੁਰੀ ਖਬਰ, ਟੀ-20 'ਚ ਨਹੀਂ ਖੇਡਣਗੇ ਕ੍ਰਿਸ ਗੇਲ
Tuesday, Jul 31, 2018 - 09:30 PM (IST)

ਬਾਸੇਟੇਰੇ— ਧਮਾਕੇਦਾਰ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆਈ ਹੈ। ਗੇਲ ਹੁਣ ਕੁਝ ਟੀ-20 ਮੈਚਾਂ 'ਚ ਨਹੀਂ ਖੇਡਣਗੇ। ਬੰਗਲਾਦੇਸ਼ ਖਿਲਾਫ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ 3 ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।
ਗੇਲ ਤੋਂ ਇਲਾਵਾ ਰੇਆਦ ਐਮਰਿਟ ਨੂੰ ਵੀ ਟੀਮ 'ਚ ਜਗ੍ਹਾਂ ਨਹੀਂ ਦਿੱਤੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਬਾਸੇਟੇਰੇ 'ਚ ਹੋਵੇਗਾ ਜਦਕਿ ਇਸ ਤੋਂ ਬਾਅਦ ਟੀਮ ਬਾਕੀ ਮੈਚ ਖੇਡਣ ਲਈ ਫਲੋਰਿਡਾ ਦੇ ਲਾਡਰਹਿਲ ਜਾਵੇਗੀ। ਗੇਲ ਦੀ ਜਗ੍ਹਾ ਚੈਡਵਿਕ ਵਾਲਟਨ ਨੂੰ ਟੀਮ 'ਚ ਰੱਖਿਆ ਗਿਆ ਹੈ।
ਆਲਰਾਊਂਡਰ ਐਮਰਿਟ ਦੀ ਜਗ੍ਹਾਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ੇਲਡਨ ਕਾਟਰੇਲ ਨੂੰ ਕਾਰਲਾਸ ਬ੍ਰੇਥਵੇਟ ਦੀ ਅਗੁਵਾਈ ਵਾਲੀ 13 ਮੈਂਬਰੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਕਿਹਾ ਕਿ ਗੇਲ ਨੂੰ ਆਰਾਮ ਦਿੱਤਾ ਗਿਆ ਹੈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਹਾਲ ਹੀ 'ਚ ਬੰਗਲਾਦੇਸ਼ ਖਿਲਾਫ 3 ਵਨ ਡੇ ਮੈਚਾਂ ਦੀ ਸੀਰੀਜ਼ 'ਚ 142 ਦੌੜਾਂ ਦਾ ਯੋਗਦਾਨ ਦਿੱਤਾ ਸੀ।