ਗੇਲ ਦਾ ਵੱਡਾ ਧਮਾਕਾ, ਇਸ ਪਾਕਿ ਗੇਂਦਬਾਜ਼ ਦੇ ਓਵਰ ਲਾਏ ਇੰਨੇ ਛੱਕੇ
Saturday, Aug 03, 2019 - 11:54 AM (IST)

ਸਪੋਰਸਟ ਡੈਸਕ— ਕਨਾਡਾ 'ਚ ਖੇਡੀ ਜਾ ਰਹੀ ਗਲੋਬਲ ਕਨਾਡਾ ਟੀ20 ਕ੍ਰਿਕੇਟ ਲੀਗ ਦੇ ਹਰ ਮੈਚ ਦੇ ਨਾਲ ਹੀ ਰੋਮਾਂਚ ਹੋਰ ਵੀ ਵੱਧ ਗਿਆ ਹੈ। ਪਰ ਇਸ ਰੁਮਾਂਚ ਦੇ ਵਿਚਕਾਰ ਵੈਸਟਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਦਾ ਧਮਾਕਾ ਜਾਰੀ ਹੈ ਸ਼ੁੱਕਰਵਾਰ ਨੂੰ ਵੇਂਕੁਅਰ ਨਾਈਟਸ ਤੇ ਐਡਮੋਂਟਨ ਰਾਇਲਜ਼ ਦੇ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ 'ਚ ਵੇਂਕੁਅਰ ਨਾਇਟਸ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਵਿਕਟਾਂ ਨਾਲ ਜ਼ਬਰਦਸਤ ਜਿੱਤ ਹਾਸਲ ਕੀਤੀ।
ਇਸ ਸੀਜ਼ਨ ਦੇ 11ਵੇਂ ਮੈਚ 'ਚ ਵੇਂਕੁਅਰ ਨਾਈਟਸ ਦੇ ਕਪਤਾਨ ਕ੍ਰਿਸ ਗੇਲ ਨੇ ਟਾਸ ਜਿੱਤਣ ਤੋਂ ਬਾਅਦ ਐਡਮੋਂਟਨ ਰਾਇਲਜ਼ ਨੂੰ ਬੱਲੇਬਾਜ਼ੀ ਕਰਨ ਨੂੰ ਕਿਹਾ। ਏਡਮੋਂਟਨ ਰਾਇਲਜ਼ ਦੀ ਸੁਰੂਆਤ ਬਹੁਤ ਹੀ ਖ਼ਰਾਬ ਰਹੀ ਤੇ 20 ਓਵਰਾਂ 'ਚ 9 ਵਿਕਟਾਂ 'ਤੇ 165 ਦੌੜਾਂ ਦਾ ਸਕੋਰ ਖੜਾ ਕੀਤਾ। ਐਡਮੋਂਟਨ ਰਾਇਲਸ ਦੇ 165 ਦੌੜਾਂ ਦੇ ਟੀਚੇ ਦੇ ਜਵਾਬ 'ਚ ਗੇਲ ਦੀ ਧਮਾਕੇਦਾਰ ਪਾਰੀ ਦੀ ਮਦਦ ਨਾਲ ਰਾਇਲਜ਼ ਨੇ 16.3 ਓਵਰਾਂ 'ਚ ਹੀ ਚਾਰ ਵਿਕਟ 'ਤੇ 166 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਵੈਂਕੁਵਰ ਨਾਈਟਸ ਵਲੋਂ ਖੇਡਦੇ ਹੋਏ ਗੇਲ ਨੇ ਐਡਮੋਂਟਨ ਰਾਇਲਸ ਦੇ ਖਿਲਾਫ 94 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਗੇਲ ਨੇ ਰਾਇਲਜ਼ ਦੇ ਪਾਕਿਸਤਾਨੀ ਗੇਂਦਬਾਜ਼ ਸ਼ਾਦਾਬ ਖਾਨ ਦੇ ਇਕ ਓਵਰ 'ਚ ਚਾਰ ਛੱਕੇ ਤੇ ਦੋ ਚੌਕਿਆਂ ਦਾ ਮੀਂਹ ਲਿਆ ਦਿੱਤਾ। ਪਾਰੀ ਦਾ 13ਵਾਂ ਓਵਰ ਕਰਨ ਆਏ ਸ਼ਾਦਾਬ ਖਾਨ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਗੇਲ ਨੇ ਸ਼ਾਨਦਾਰ ਦੋ ਛੱਕੇ ਲਗਾਏ। ਉਸ ਤੋਂ ਬਾਅਦ ਅਗਲੀਆਂ ਦੋ ਗੇਂਦਾਂ 'ਤੇ ਉਨ੍ਹਾਂ ਨੇ ਚੌਕੇ ਲਗਾਏ ਤੇ ਓਵਰ ਦੀ ਆਖਰੀ ਦੋ ਗੇਂਦਾਂ 'ਤੇ ਫਿਰ ਦੋ ਛੱਕੇ ਲਾ ਕੇ ਗੇਲ ਨੇ ਇਸ ਓਵਰ 'ਚ 32 ਦੌੜਾਂ ਬਣਾਈਆਂ। ਹਾਲਾਂਕਿ ਉਹ ਆਪਣੇ ਸਕੋਰ ਨੂੰ ਸੈਂਕੜੇ ਨਾ ਬਦਲ ਸਕੇ ਤੇ 44 ਗੇਂਦਾਂ 'ਤੇ 94 ਦੌੜਾਂ ਬਣਾ ਕੇ ਬੇਨ ਕਟਿੰਗ ਦੀ ਗੇਂਦ 'ਤੇ ਆਊਟ ਹੋ ਗਏ। ਆਪਣੀ ਪਾਰੀ 'ਚ ਉਨ੍ਹਾਂ ਨੇ ਛੇ ਚੌਕੇ ਤੇ ਨੌਂ ਛੱਕੇ ਲਗਾਏ।
Power hitting!
— GT20 Canada (@GT20Canada) August 3, 2019
6-6-4-4-6-6@henrygayle in Shadab Khan's over.
Watch here!#ERvsVK #GT2019 pic.twitter.com/kJKD8FeGCV