ਕ੍ਰਿਸ ਗੇਲ ਨੇ ਰਾਮਨਰੇਸ਼ ਸਰਵਨ ''ਤੇ ਲਾਏ ਗੰਭੀਰ ਦੋਸ਼, ਦੱਸਿਆ- ਕੋਰੋਨਾ ਤੋਂ ਵੀ ਖਤਰਨਾਕ

04/28/2020 7:03:24 PM

ਸਪੋਰਟਸ ਡੈਸਕ : ਵੈਸਟਇੰਡੀਜ਼ ਟੀਮ ਦੇ ਖਿਡਾਰੀ ਮਸਤੀ ਭਰੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਉਨ੍ਹਾਂ ਵਿਚੋਂ ਕ੍ਰਿਸ ਗੇਲ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਕਾਰਨ ਮੌਜੂਦਾ ਸਮੇਂ ਹਰ ਕ੍ਰਿਕਟਰ ਘਰ ਵਿਚ ਕੈਦ ਹੋਣ ਲਈ ਮਜਬੂਰ ਹੈ। ਅਜਿਹੇ 'ਚ ਖਿਡਾਰੀ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜ ਰਹੇ ਹਨ। ਉੱਥੇ ਹੀ ਵੈਸਟਇੰਡੀਜ਼ ਦੇ ਦਿੱਗਜ ਖਿਡਾਰੀ ਕ੍ਰਿਸ ਗੇਲ ਨੇ ਆਪਣੇ ਸਾਥੀ ਖਿਡਾਰੀ ਰਾਮਨਰੇਸ਼ ਸਰਵਨ 'ਤੇ ਗੰਭੀਰ ਦੋਸ਼ ਲਗਾਏ ਹਨ। ਉਸ ਨੂੰ ਕੋਰੋਨਾ ਵਾਇਰਸ ਤੋਂ ਵੀ ਖਰਾਬ ਕਰਾਰ ਦਿੱਤਾ ਹੈ।

ਗੇਲ ਨੇ ਰਾਮਨਰੇਸ਼ ਸਰਵਨ 'ਤੇ ਲਗਾਏ ਗੰਭੀਰ ਦੋਸ਼
PunjabKesari

ਟੀ-20 ਫਾਰਮੈਟ ਵਿਚ ਦਿੱਗਜ ਖਿਡਾਰੀ ਕ੍ਰਿਸ ਗੇਲ ਦਾ ਕੈਰੇਬੀਅਨ ਪ੍ਰੀਮੀਅਰ ਲੀਗ ਵਿਚ ਜਮੈਕਾ ਤੱਲਾਵਾਹ ਦੇ ਨਾਲ 3 ਸਾਲ ਦਾ ਕਰਾਰ ਹੋਇਆ ਸੀ ਪਰ ਸੀ. ਪੀ. ਐੱਲ. 2019 ਤੋਂ ਬਾਅਦ ਉਸ ਨੂੰ ਇਸ ਟੀਮ ਨੇ ਰਿਲੀਜ਼ ਕਰ ਦਿੱਤਾ। ਜਿਸ 'ਤੇ ਕ੍ਰਿਸ ਗੇਲ ਭੜਕ ਗਏ। ਜਿਸ ਤੋਂ ਬਾਅਦ ਆਪਣੇ ਕਰੀਅਰ ਵਿਚ ਨਾਲ ਖੇਡੇ ਸਾਥੀ ਖਿਡਾਰੀ ਰਾਮਨਰੇਸ਼ ਸਰਵਨ 'ਤੇ ਗੰਭੀਰ ਦੋਸ਼ ਲਗਾਏ। ਜਮੈਕਾ ਤੱਲਾਵਾਹ ਟੀਮਦੇ ਅਸਿਸਟੈਂਟ ਕੋਚ ਰਾਮਨਰੇਸ਼ ਸਰਵਨ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕ੍ਰਿਸ ਗੇਲ ਨੇ ਆਪਣੇ ਯੂ. ਟਿਊਬ ਚੈਨਲ 'ਤੇ ਕਿਹਾ ਕਿ ਸਰਵਨ ਤੁਸੀਂ ਮੌਜੂਦਾ ਸਮੇਂ ਵਿਚ ਕੋਰੋਨਾ ਵਾਇਰਸ ਤੋਂ ਵੀ ਬੱਦਤਰ ਹੋ। ਤੱਲਾਵਾਹ ਦੇ ਨਾਲ ਹੋਇਆ ਉਸ ਵਿਚ ਤੁਹਾਡਾ ਸਾਥ ਹੈ, ਕਿਉਂਕਿ ਤੁਹਾਡਾ ਅਤੇ ਟੀਮ ਮਾਲਕ ਦਾ ਰਿਸ਼ਤਾ ਚੰਗਾ ਹੈ। ਜਦੋਂ ਜਮੈਕਾ ਵਿਚ ਤੁਸੀਂ ਮੇਰੇ ਜਨਮਦਿਨ 'ਤੇ ਮੌਜੂਦ ਸੀ ਤਦ ਤੁਸੀਂ ਭਾਸ਼ਣ ਦੌਰਾਨ ਕਿਹਾ ਸੀ ਕਿ ਅਸੀਂ ਕਿੰਨੀ ਦੂਰੋਂ ਇੱਥੇ ਤਕ ਪਹੁੰਚੇ ਹਾਂ।

ਸਰਵਨ ਨੂੰ ਗੇਲ ਨੇ ਦੱਸਿਆ ਸੱਪ
PunjabKesari

ਦੱਸ ਦਈਏ ਕਿ ਰਾਮਨਰੇਸ਼ ਸਰਵਨ ਨੇ ਵੀ ਕਈ ਸਾਲਾਂ ਤਕ ਵੈਸਟਇੰਡੀਜ਼ ਦੇ ਲਈ ਖੇਡਿਆ ਹੈ। ਜਿੱਥੇ ਤਕ ਕ੍ਰਿਸ ਗੇਲ ਦੇ ਨਾਲ ਮਿਲ ਕੇ ਉਸ ਨੇ ਕਈ ਮੈਚਾਂ ਵਿਚ ਜਿੱਤ ਦਿਵਾਈ ਪਰ ਹੁਣ ਆਪਣੇ ਪੁਰਾਣੇ ਦੋਸਤ ਨਾਲ ਧੋਖਾ ਖਾਣ ਤੋਂ ਬਾਅਦ ਕ੍ਰਿਸ ਗੇਲ ਭੜਕ ਗਏ ਹਨ। ਰਾਮਨਰੇਸ਼ ਸਰਵਨ ਨੂੰ ਸੱਪ ਅਤੇ ਪਿੱਛਿਓਂ ਵਾਰ ਕਰਨ ਵਾਲਾ ਦੱਸ ਕੇ ਕ੍ਰਿਸ ਗੇਲ ਨੇ ਆਪਣੇ ਯੂ. ਟਿਊਬ ਚੈਨਲ 'ਤੇ ਕਿਹਾ ਕਿ ਸਰਵਨ ਤੁਸੀਂ ਸੱਪ ਹੋ। ਤੁਸੀਂ ਹਿੰਸਾ ਨਾਲ ਭਰੇ ਹੋਏ ਹੋ ਅਤੇ ਸਮਝਦਾਰ ਨਹੀਂ ਹੋ। ਤੁਸੀਂ ਅਜੇ ਵੀ ਲੋਕਾਂ ਨੂੰ ਪਿੱਠ ਦੇ ਪਿੱਛਿਓਂ ਵਾਰ ਕਰਦੇ ਹ। ਹਮੇਸ਼ਾ ਖਬਰਾਂ ਵਿਚ ਬਣੇ ਰਹਿਣਾ ਚਾਹੁੰਦੇ ਹੋ। ਖੁਦ ਨੂੰ ਬਦਲਣ ਦੇ ਬਾਰੇ ਵਿਚ ਕਦੋ ਸੋਚ ਰਹੇ ਹੋ ਤੁਸੀਂ।


Ranjit

Content Editor

Related News