ਕਿੰਗਜ਼ ਇਲੈਵਨ ਪੰਜਾਬ ਦੀ ਵਧੀ ਮੁਸ਼ਕਲ, ਗੇਲ ਦੀ ਪਿੱਠ 'ਚ ਦਰਦ
Thursday, Apr 11, 2019 - 01:07 PM (IST)

ਮੁੰਬਈ— ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਦੇ ਬੁੱਧਵਾਰ ਨੂੰ ਇੱਥੇ ਮੁੰਬਈ ਦੇ ਖਿਲਾਫ ਆਈ.ਪੀ.ਐੱਲ. ਮੈਚ ਦੇ ਦੌਰਾਨ ਪਿੱਠ 'ਚ ਜਕੜਨ ਹੋਣ ਕਾਰਨ ਕਿੰਗਜ਼ ਇਲੈਵਨ ਪੰਜਾਬ ਦੀ ਪਰੇਸ਼ਾਨੀ ਵਧ ਗਈ ਹੈ ਜਿਸ ਨੂੰ ਆਖ਼ਰੀ ਗੇਂਦ ਤਕ ਚਲੇ ਇਸ ਮੈਚ 'ਚ ਤਿੰਨ ਵਿਕਟਾਂ ਨਾਲ ਹਾਰ ਝਲਣੀ ਪਈ ਸੀ। ਪੰਜਾਬ ਦੇ ਕਪਤਾਨ ਰਵੀਚੰਦਰਨ ਨੇ ਮੈਚ ਤੋਂ ਬਾਅਦ ਕਿਹਾ, ''ਉਸ ਨੇ (ਗੇਲ) ਦੱਸਿਆ ਕਿ ਉਸ ਦੀ ਪਿੱਠ 'ਚ ਦਰਦ ਹੈ। ਸਾਨੂੰ ਦੇਖਣਾ ਹੋਵੇਗਾ ਕਿ ਉਹ ਕਿਵੇਂ ਹੈ।''
ਗੇਲ ਮੁੰਬਈ ਦੀ ਪਾਰੀ ਦੇ ਦੌਰਾਨ ਫੀਲਡਿੰਗ ਲਈ ਨਹੀਂ ਉਤਰੇ। ਪੰਜਾਬ ਦੇ ਕੋਚ ਸ਼੍ਰੀਧਰਨ ਸ਼੍ਰੀਰਾਮ ਨੇ ਵੀ ਕਿਹਾ ਕਿ ਜਮੈਕਾ ਦੇ ਇਸ ਖਿਡਾਰੀ ਦੀ ਸੱਟ ਦਾ ਅੱਗੇ ਆਕਲਨ ਕੀਤਾ ਜਾਵੇਗਾ। ਕਿੰਗਜ਼ ਇਲੈਵਨ ਪੰਜਾਬ ਦੀ ਪਰੇਸ਼ਾਨੀ ਇੱਥੇ ਹੀ ਨਹੀਂ ਖਤਮ ਹੋਈ। ਅਸ਼ਵਿਨ ਨੇ ਦੱਸਿਆ ਕਿ ਤੇਜ਼ ਗੇਂਦਬਾਜ਼ ਅੰਕਿਤ ਰਾਜਪੂਤ ਵੀ ਸੱਟ ਤੋਂ ਪਰੇਸ਼ਾਨ ਹਨ ਜਿਨ੍ਹਾਂ ਨੇ ਮੰਗਲਵਾਰ ਦੇ ਮੈਚ 'ਚ ਚਾਰ ਓਵਰ 'ਚ 52 ਦੌੜਾਂ ਲੁਟਾ ਦਿੱਤੀਆਂ। ਉਨ੍ਹਾਂ ਕਿਹਾ, ''ਪਹਿਲੇ ਓਵਰ 'ਚ ਹੀ ਉਸ ਦੀ (ਅੰਕਿਤ ਰਾਜਪੂਤ) ਉਂਗਲ 'ਤੇ ਸੱਟ ਲਗ ਗਈ ਸੀ।