ਵਨ ਡੇ ''ਚ ਕ੍ਰਿਸ ਗੇਲ ਨੇ ਤੋੜਿਆ ਬ੍ਰਾਇਨ ਲਾਰਾ ਦਾ ਰਿਕਾਰਡ

08/12/2019 3:43:31 AM

ਪੋਰਟ ਆਫ ਸਪੇਨ— ਤੂਫਾਨੀ ਬੱਲੇਬਾਜ਼ ਕ੍ਰਿਸ ਗੇਲ ਨੇ ਐਤਵਾਰ ਨੂੰ ਭਾਰਤ ਵਿਰੁੱਧ ਖੇਡੇ ਗਏ ਦੂਜੇ ਵਨ ਡੇ ਮੈਚ 'ਚ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨੂੰ ਪਿੱਛੇ ਛੱਡ ਵਨ ਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਗੇਲ ਹੁਣ ਆਪਣੇ ਦੇਸ਼ ਲਈ ਵਨ ਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਲਾਰਾ ਨੇ 299 ਵਨ ਡੇ ਮੈਚਾਂ 'ਚ 10405 ਦੌੜਾਂ ਬਣਾਈਆਂ ਸਨ। ਗੇਲ ਨੇ ਭਾਰਤ ਵਿਰੁੱਧ ਦੂਜੇ ਵਨ ਡੇ ਮੈਚ 'ਚ 11 ਦੌੜਾਂ ਦੀ ਪਾਰੀ ਖੇਡੀ। ਕ੍ਰਿਸ ਗੇਲ ਨੇ 300 ਵਨ ਡੇ ਮੈਚਾਂ 'ਚ 10408 ਦੌੜਾਂ ਬਣਾਈਆਂ ਹਨ। ਜੇਕਰ ਵਨ ਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਗੇਲ ਹੁਣ 12ਵੇਂ ਨੰਬਰ 'ਤੇ ਆ ਗਿਆ ਹੈ। ਗੇਲ ਦੇ ਖਾਤੇ 'ਚ 300 ਵਨ ਡੇ ਮੈਚ ਹਨ। ਭਾਰਤ ਵਿਰੁੱਧ ਦੂਜੇ ਵਨ ਡੇ 'ਚ ਉਤਰਦਿਆ ਹੀ ਗੇਲ ਵਨ ਡੇ ਇਤਿਹਾਸ 'ਚ 300 ਮੈਚ ਖੇਡਣ ਵਾਲੇ ਦੁਨੀਆਂ ਦੇ 21ਵੇਂ ਖਿਡਾਰੀ ਬਣ ਗਏ। ਇਸ ਤੋਂ ਇਲਾਵਾ ਗੇਲ ਇਸ ਮੈਚ 'ਚ ਬ੍ਰਾਇਨ ਲਾਰਾ ਦਾ ਵੈਸਟਇੰਡੀਜ਼ ਦੇ ਲਈ ਸਭ ਤੋਂ ਜ਼ਿਆਦਾ ਵਨ ਡੇ ਮੈਚ ਖੇਡਣ ਦਾ ਰਿਕਾਰਡ ਵੀ ਤੋੜ ਦਿੱਤਾ।

PunjabKesari


Gurdeep Singh

Content Editor

Related News