ਸ਼ਰਟਲੈਸ ਹੋ ਕੇ ਕ੍ਰਿਸ ਗੇਲ ਨੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਵਾਇਰਲ

Saturday, Dec 14, 2019 - 03:44 PM (IST)

ਸ਼ਰਟਲੈਸ ਹੋ ਕੇ ਕ੍ਰਿਸ ਗੇਲ ਨੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਵਾਇਰਲ

ਸਪੋਰਟਸ ਡੈਸਕ— ਵੈਸਟਇੰਡੀਜ਼ ਖਿਲਾਫ ਭਾਰਤ ਨੂੰ 15 ਦਸੰਬਰ (ਐਤਵਾਰ) ਨੂੰ ਵਨ-ਡੇ ਸੀਰੀਜ਼ ਖੇਡਣੀ ਹੈ। ਟੀ-20 ਸੀਰੀਜ਼ ਨੂੰ ਆਪਣੇ ਨਾਂ ਕਰਨ ਦੇ ਬਾਅਦ ਭਾਰਤੀ ਟੀਮ ਦੀ ਕੋਸ਼ਿਸ਼ ਵਨ-ਡੇ ਦਾ ਆਗਾਜ਼ ਵੀ ਜਿੱਤ ਦੇ ਨਾਲ ਕਰਨ ਦੀ ਹੋਵੇਗੀ। ਇਸ ਸੀਰੀਜ਼ 'ਚ ਵੈਸਟਇੰਡੀਜ਼ ਦੇ ਧਮਾਕੇਦਾਰ ਖਿਡਾਰੀ ਕ੍ਰਿਸ ਗੇਲ ਨਹੀਂ ਹਨ। ਕ੍ਰਿਸ ਗੇਲ ਨੇ ਭਾਰਤੀ ਦੌਰੇ ਤੋਂ ਠੀਕ ਪਹਿਲਾਂ ਸੰਭਾਵੀ ਖਿਡਾਰੀਆਂ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਫਿਲਹਾਲ ਆਰਾਮ ਚਾਹੀਦਾ ਹੈ। ਗੇਲ ਮੌਜੂਦਾ ਸਮੇਂ 'ਚ ਕ੍ਰਿਕਟ ਤੋਂ ਦੂਰ ਹਨ। ਪਰਿਵਾਰ ਅਤੇ ਦੋਸਤਾਂ ਨਾਲ ਗੇਲ ਕੁਆਲਿਟੀ ਟਾਈਮ ਬਿਤਾ ਰਹੇ ਹਨ। ਭਾਵੇਂ ਹੀ ਗੇਲ ਕ੍ਰਿਕਟ ਨਹੀਂ ਖੇਡ ਰਹੇ ਹੋਣ, ਪਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹ ਸੁਰਖੀਆਂ 'ਚ ਬਣੇ ਰਹਿੰਦੇ ਹਨ। ਗੇਲ ਦਾ ਇਕ ਵੀਡੀਓ ਇਨ੍ਹਾਂ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਗੇਲ ਇਕ ਪ੍ਰੋਫੈਸ਼ਨਲ ਡਾਂਸਰ ਦੀ ਤਰ੍ਹਾਂ ਡਾਂਸ ਕਰ ਰਹੇ ਹਨ। ਗੇਲ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਉਹ ਲਗਾਤਾਰ ਇਸ ਵੀਡੀਓ ਦੇ ਹੇਠਾਂ ਕੁਮੈਂਟ ਕਰ ਰਹੇ ਹਨ।

View this post on Instagram

#UniverseBoss don’t wait on anyone to have fun 🙌🏿🕺🏾 If U want to Step - Step! 😁 #Friday13th #HappyWeekend 🕺🏾

A post shared by KingGayle 👑 (@chrisgayle333) on

ਗੇਲ ਨੇ ਇਸ ਡਾਂਸ ਦੇ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਗੇਲ ਸ਼ਰਟਲੈਸ ਹੋ ਕੇ ਡਾਂਸ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਸਿਕਸ ਪੈਕ ਐਬਸ ਵੀ ਦਿਖਾਈ ਦੇ ਰਹੇ ਹਨ। ਗੇਲ ਦਾ ਇਹ ਵੀਡੀਓ ਨਿਊਯਾਰਕ ਟ੍ਰਿਪ ਦਾ ਹੈ। ਗੇਲ ਦੇ ਇਸ ਡਾਂਸ ਤੋਂ ਲੋਕ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੂੰ ਮਾਈਕਲ ਜੈਕਸਨ ਤਕ ਦਸ ਦਿੱਤਾ। ਜਦਕਿ ਕੁਝ ਲੋਕਾਂ ਨੇ ਗੇਲ ਦੇ ਇਸ ਅੰਦਾਜ਼ ਨੂੰ ਸੈਕਸੀ ਕਿਹਾ। ਇਕ ਫੈਨ ਨੇ ਲਿਖਿਆ, ''ਬੌਸ ਆਨ ਰੌਕ।'' ਇਸ ਤੋਂ ਇਲਾਵਾ ਇਕ ਫੈਨ ਨੇ ਲਿਖਿਆ, ''ਦੁਨੀਆ 'ਚ ਕੋਈ ਵੀ ਤੁਹਾਡੀ ਤਰ੍ਹਾਂ ਬਿੰਦਾਸ ਤਰੀਕੇ ਨਾਲ ਲਾਈਫ ਇੰਜੁਆਏ ਨਹੀਂ ਕਰ ਸਕਦਾ। ਤੁਸੀਂ ਵੱਖ ਹੋ ਬੌਸ।''


author

Tarsem Singh

Content Editor

Related News