ਯੁਵਰਾਜ ਤੇ ਧੋਨੀ ਵਿਚੋਂ ਕਿਸੇ ਇਕ ਨੂੰ ਚੁਣਨਾ ਮਾਤਾ-ਪਿਤਾ ''ਚੋਂ ਇਕ ਨੂੰ ਚੁਣਨ ਵਰਗਾ : ਬੁਮਰਾਹ
Monday, Apr 27, 2020 - 12:57 PM (IST)

ਨਵੀਂ ਦਿੱਲੀ : ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਯੁਵਰਾਜ ਸਿੰਘ ਅਤੇ ਮਹਿੰਦਰ ਸਿੰਘ ਧੋਨੀ ਵਿਚੋਂ ਇਕ ਨੂੰ ਚੁਣਨਾ ਮਾਤਾ-ਪਿਤਾ ਵਿਚੋਂ ਕਿਸੇ ਇਕ ਨੂੰ ਚੁਣਨ ਵਰਗਾ ਹੋਵੇਗਾ। ਯੁਵਰਾਜ ਅਤੇ ਬੁਮਰਾਹ ਇੰਸਟਾਗ੍ਰਾਮ ਲਾਈਵ ਚੈਟ ਕਰ ਰਹੇ ਸੀ ਅਤੇ ਤਦ ਸਾਬਕਾ ਭਾਰਤੀ ਆਲਰਾਊਂਡਰ ਨੇ ਤੇਜ਼ ਗੇਂਦਬਾਜ਼ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਜਦੋਂ ਬੁਮਰਾਹ ਤੋਂ ਪੁੱਛਿਆ ਕਿ ਯੁਵਰਾਜ ਅਤੇ ਧੋਨੀ ਵਿਚੋਂ ਕੌਣ ਬਿਹਤਰ ਮੈਚ ਵਿਨਰ ਸੀ ਤਾਂ ਪੇਸਰ ਨੇ ਕਿਹਾ ਕਿ ਮੈਂ ਕਿਸੇ ਇਕ ਨੂੰ ਚੁਣ ਨਹੀਂ ਸਕਦਾ। ਯੁਵਰਾਜ ਅਤੇ ਮਹਿੰਦਰ ਸਿੰਘ ਧੋਨੀ ਵਿਚੋਂ ਇਕ ਨੂੰ ਚੁਣਨਾ ਭਾਵ ਮਾਂ-ਬਾਪ ਵਿਚੋਂ ਇਕ ਨੂੰ ਚੁਣਨਾ।
ਬੁਮਰਾਹ ਨੇ ਸਵਾਲ ਦਾ ਜਵਾਬ ਨਾ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਯੁਵਰਾਜ ਲਗਾਤਾਰ ਸਵਾਲ ਪੁੱਛਦੇ ਰਹੇ। ਆਖਿਰ ਵਿਚ ਯੁਵਰਾਜ ਨੇ ਕਿਹਾ ਕਿ ਜੇਕਰ ਤੁਸੀਂ ਧੋਨੀ ਨੂੰ ਚੁਣ ਲੈਂਦੇ ਤਾਂ ਮੈਨੂੰ ਬੁਰਾ ਨਹੀਂ ਲੱਗਣਾ ਸੀ। ਇਸ ਇੰਸਟਾਗ੍ਰਾਮ ਲਾਈਵ ਸੈਸ਼ਨ ਦੌਰਾਨ ਯੁਵਰਾਜ ਨੇ ਇਹ ਵੀ ਪੁੱਛਿਆ ਕਿ ਸਚਿਨ ਅਤੇ ਵਿਰਾਟ ਵਿਚੋਂ ਕਿਹਣਾ ਬਿਹਤਰ ਬੱਲੇਬਾਜ਼ ਹੈ ਤਾਂ ਇਸ 'ਤੇ ਬੁਮਰਾਹ ਨੇ ਕਿਹਾ ਕਿ ਉਹ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਸ ਨੂੰ ਅਜੇ ਇੰਨਾ ਤਜ਼ਰਬਾ ਨਹੀਂ ਹੈ।