ਚੀਨ ਨੇ ਕੋਰੀਆ ਨੂੰ 3-2 ਨਾਲ ਹਰਾ ਕੇ 9ਵੀਂ ਵਾਰ AFC ਮਹਿਲਾ ਏਸ਼ੀਆਈ ਕੱਪ ਖਿਤਾਬ ਜਿੱਤਿਆ
Sunday, Feb 06, 2022 - 11:23 PM (IST)
ਨਵੀਂ ਦਿੱਲੀ- ਚੀਨ ਨੇ 2 ਗੋਲ ਤੋਂ ਪਿਛੜਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਐਤਵਾਰ ਨੂੰ ਇੱਥੇ ਨਾਟਕੀ ਫਾਈਨਲ ਵਿਚ ਕੋਰੀਆ ਨੂੰ 3-2 ਨਾਲ ਹਰਾ ਕੇ ਰਿਕਾਰਡ 9ਵੀਂ ਏ. ਐੱਫ. ਸੀ. ਮਹਿਲਾ ਏਸ਼ੀਆਈ ਕੱਪ ਖਿਤਾਬ ਆਪਣੇ ਨਾਮ ਕੀਤਾ। ਕੋਰੀਆ ਨੇ ਪਹਿਲੇ ਹਾਫ ਤੱਕ 2-0 ਨਾਲ ਬੜ੍ਹਤ ਬਣਾ ਲਈ ਸੀ ਅਤੇ ਉਹ ਪਹਿਲਾ ਖਿਤਾਬ ਜਿੱਤਣ ਵੱਲ ਵਧ ਰਹੀ ਸੀ ਪਰ ਚੀਨ ਨੇ ਬ੍ਰੇਕ ਤੋਂ ਬਾਅਦ ਵਾਪਸੀ ਕਰਦੇ ਹੋਏ ਤਾਂਗ ਜਿਆਲੀ, ਝਾਂਗ ਲਿਨਯਾਨ ਅਤੇ ਜਿਆਓ ਦੇ ਗੋਲ ਨਾਲ ਡੀਵਾਈ ਪਾਟਿਲ ਸਟੇਡੀਅਮ ਵਿਚ 9ਵਾਂ ਏ. ਐੱਫ. ਸੀ. ਮਹਿਲਾ ਏਸ਼ੀਆਈ ਕੱਪ ਖਿਤਾਬ ਆਪਣੀ ਝੋਲੀ ਵਿਚ ਪਾ ਲਿਆ।
ਇਹ ਖ਼ਬਰ ਪੜ੍ਹੋ- IND v WI : ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ
ਚੀਨ ਅਤੇ ਕੋਰੀਆ ਦੇ ਵਿਚ ਪਿਛਲੇ 7ਵੇਂ ਮੁਕਾਬਲੇ ਵਿਚ ਚੀਨ ਨੂੰ ਕਦੇ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਉਸ ਨੇ ਮੈਚ ਦੀ ਸ਼ੁਰੂਆਤ ਤੇਜ਼ੀ ਨਾਲ ਕੀਤੀ ਅਤੇ ਕੁਝ ਹੀ ਸੈਕੰਡ ਵਿਚ ਵਿਰੋਧੀ ਦੇ ਗੋਲ ਕਰੀਬ ਪਹੁੰਚੀ ਜਦੋ ਉਹ ਚੇਂਗਸ਼ੁ ਨੇ ਗੇਂਦ ਤਾਂਗ ਜਿਆਲੀ ਦੇ ਕੋਲ ਪਹੁੰਚਾਈ ਪਰ ਮਿਡਫੀਲਡਰ ਦੀ ਕੋਸ਼ਿਸ਼ ਕੋਰੀਆਈ ਗੋਲਕੀਪਰ ਕਿਮ ਜੁੰਗ ਸੀ ਨੇ ਆਸਾਨੀ ਨਾਲ ਰੋਕ ਦਿੱਤਾ। ਚੀਨ ਨੇ ਦਬਾਅ ਬਣਾਉਣਾ ਜਾਰੀ ਰੱਖਿਆ, ਜਿਸ ਵਿਚ ਝਾਂਗ ਜਿਨ ਨੇ 35 ਗਜ਼ ਦੀ ਦੂਰੀ ਤੋਂ ਇਕ ਕੋਸ਼ਿਸ਼ ਕੀਤੀ ਜਦਕਿ ਵਾਂਗ ਸ਼ੁਆਂਗ ਦੀ ਕੋਸ਼ਿਸ਼ ਗੋਲਕੀਪਰ ਕਿਮ ਨੇ ਰੋਕ ਦਿੱਤਾ।
ਇਹ ਖ਼ਬਰ ਪੜ੍ਹੋ- IND v WI : ਇਤਿਹਾਸਕ ਵਨ ਡੇ ਮੈਚ 'ਚ ਚਾਹਲ ਨੇ ਬਣਾਇਆ ਇਹ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।