ਮੁੱਖ ਚੋਣਕਾਰ ਨੇ ਧੋਨੀ ਨੂੰ ਦੱਸਿਆ ਬੈਸਟ ਫਿਨਿਸ਼ਰ, ਬਾਕੀ ਵਿਕਟਕੀਪਰਾਂ ਬਾਰੇ ਕਹੀ ਇਹ ਗੱਲ

08/01/2019 1:45:11 PM

ਨਵੀਂ ਦਿੱਲੀ : ਟੀਮ ਇੰਡੀਆ ਦੇ ਮੁੱਖ ਚੋਣਕਾਰ ਐੱਮ. ਐੱਸ. ਕੇ. ਪ੍ਰਸ਼ਾਦ ਨੇ ਨਿਊਜ਼ ਏਜੇਂਸੀ ਨੂੰ ਦਿੱਤੇ ਇੰਟਰਵਿਊ ਵਿਚ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਭਾਰਤੀ ਟੀਮ ਵਿਚ ਭੂਮਿਕਾ ਬਾਰੇ ਜ਼ਿਕਰ ਕੀਤਾ ਹੈ। ਪ੍ਰਸ਼ਾਦ ਨੇ ਚੋਣਕਾਰ ਕਮੇਟੀ 'ਤੇ ਉੱਠ ਰਹੇ ਸਵਾਲਾਂ ਦੇ ਜਵਾਬ ਦਿੱਤੇ। ਟੀਮ ਵਿਚ ਧੋਨੀ ਦੀ ਭੂਮਿਕਾ ਬਾਰੇ ਪ੍ਰਸ਼ਾਦ ਨੇ ਕਿਹਾ, ''ਵਰਲਡ ਕੱਪ 2019 ਦੇ ਸੈਮੀਫਾਈਨਲ ਵਿਚ ਅਸੀਂ ਜਿੱਤ ਜਾਂਦੇ ਤਾਂ ਸਭ ਤੋਂ ਵੱਡਾ ਯੋਗਦਾਨ ਧੋਨੀ ਅਤੇ ਜਡੇਜਾ ਦਾ ਹੁੰਦਾ ਜਿਨ੍ਹਾਂ ਨੇ ਟਾਪ ਆਰਡਰ ਅਤੇ ਮਿਡਲ ਆਰਡਰ ਫੇਲ ਹੋਣ ਤੋਂ ਬਾਅਦ ਪਾਰੀ ਨੂੰ ਸੰਭਾਲਿਆ ਅਤੇ ਟੀਮ ਨੂੰ ਜਿੱਤ ਦੇ ਬੇਹੱਦ ਕਰੀਬ ਲੈ ਗਏ। ਮੈਂ ਸਾਫ ਤੌਰ 'ਤੇ ਕਹਿ ਸਕਦਾ ਹਾਂ ਕਿ ਧੋਨੀ ਅੱਜ ਵੀ ਛੋਟੇ ਸਵਰੂਪ ਕ੍ਰਿਕਟ ਵਿਚ ਸਭ ਤੋਂ ਵੱਡੇ ਫਿਨਿਸ਼ਰ ਅਤੇ ਸ਼ਾਨਦਾਰ ਵਿਕਟਕੀਪਰ ਹਨ। ਇਸ ਤੋਂ ਇਲਾਵਾ ਸਾਰੇ ਵਿਕਟਕੀਪਰ ਵੀ ਧੋਨੀ ਨੂੰ ਹੀ ਫਾਲੋ ਕਰਦੇ ਹਨ। ਧੋਨੀ ਬਤੌਰ ਵਿਕਟਕੀਪਰ ਬੱਲੇਬਾਜ਼ ਇਸ ਟੀਮ ਦੀ ਸਭ ਤੋਂ ਮਜ਼ਬੂਤ ਕੜੀ ਹੈ।''

PunjabKesari

ਪ੍ਰਸ਼ਾਦ ਤੋਂ ਪੁੱਛਿਆ ਗਿਆ ਕਿ ਤੁਸੀਂ ਬੰਗਲਾਦੇਸ ਅਤੇ ਦੱਖਣੀ ਅਫਰੀਕਾ ਖਾਲਫ ਘਰੇਲੂ ਸੀਰੀਜ਼ ਵਿਚ ਧੋਨੀ ਨੂੰ ਮੌਕਾ ਦੇਵੋਗੇ। ਇਸ 'ਤੇ ਪ੍ਰਸ਼ਾਦ ਨੇ ਕਿਹਾ ਕਿ ਮੈਂ ਇਹ ਕਹਿ ਚੁੱਕਾ ਹਾਂ ਕਿ ਹੁਣ ਅਸੀਂ ਭਵਿੱਖ ਨੂੰ ਦੇਖ ਰਹੇ ਹਾਂ ਅਤੇ ਰਿਸ਼ਭ ਪੰਤ ਨੂੰ ਜ਼ਿਆਦਾ ਮੌਕੇ ਦੇਵਾਂਗੇ। ਉਸ ਨੂੰ ਜ਼ਿਆਦਾ ਮੌਕੇ ਦੇਣ ਨਾਲ ਉਸਦਾ ਮਨੋਬਲ ਵੱਧੇਗਾ ਅਤੇ ਉਹ ਟੀਮ ਦੇ ਹਿਸਾਬ ਨਾਲ ਪ੍ਰਦਰਸ਼ਨ ਕਰਨਗੇ। ਦੱਸ ਦਈਏ ਕਿ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਸਮੇਂ ਕਸ਼ਮੀਰ ਵਿਖੇ ਭਾਰਤੀ ਫੌਜ ਵਿਚ ਆਪਣੀ ਡਿਊਟੀ ਨਿਭਾ ਰਹੇ ਹਨ। ਐੱਮ. ਐੱਸ. ਧੋਨੀ ਨੇ ਖੁੱਦ ਵੈਸਟਇੰਡੀਜ਼ ਦੌਰੇ ਲਈ ਆਪਣਾ ਨਾਂ ਵਾਪਸ ਲਿਆ। ਇਸ ਦੌਰਾਨ ਕਸ਼ਮੀਰ ਵਿਚ ਫੌਜ ਦੀ ਟ੍ਰੇਨਿੰਗ ਅਤੇ ਡਿਊਟੀ ਲਈ ਚਲੇ ਗਏ ਹਨ। ਦਰਅਸਲ, ਧੋਨੀ ਨੂੰ ਇੰਡੀਅਨ ਵਿਚ ਲੈਫਟੀਨੈਂਟ ਕਰਨਲ ਦਾ ਅਹੁਦਾ ਸਨਮਾਨ ਦੇ ਰੂਪ 'ਚ ਮਿਲਿਆ ਹੈ।

PunjabKesari


Related News